Uncategorized
ਡੱਬੂ ਰਤਨਾਨੀ ਦੇ ਫੋਟੋਸ਼ੂਟ ‘ਚ ਸ਼ਹਿਨਾਜ਼ ਗਿੱਲ ਨੇ ਦਿਖਾਈਆ ਆਪਣਾ ਗਲੈਮਰਸ ਅਵਤਾਰ

ਟੀਵੀ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਵਿਚ ਹਿੱਸਾ ਲੈਣ ਵਾਲੀ ਪੰਜਾਬੀ ਗਾਇਕਾ ਤੇ ਮਾਡਲ ਸ਼ਹਿਨਾਜ਼ ਗਿੱਲ ਅੱਜ ਲੱਖਾਂ ਦੀ ਦਿਲ ਦੀ ਧੜਕਨ ਬਣ ਗਈ ਹੈ। ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਗਾਤਾਰ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ। ਜਿਸ ਦੇ ਲੱਖਾਂ ਫਾਲੋਅਰਜ਼ ਹਨ। ਹਾਲ ਹੀ ਵਿੱਚ, ਸ਼ਹਿਨਾਜ਼ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਇਸ ਫੋਟੋਸ਼ੂਟ ਦਾ ਇੱਕ ਬੀਟੀਐਸ ਵੀਡੀਓ ਡੱਬੂ ਰਤਨਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਸ਼ਹਿਨਾਜ਼ ਬਹੁਤ ਹੀ ਗਲੈਮਰਸ ਅਵਤਾਰ ‘ਚ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਉਹ ਪੋਜ਼ ਦੇ ਰਹੀ ਹੈ ਅਤੇ ਦੂਜੇ ਪਾਸੇ ਡੱਬੂ ਰਤਨਾਨੀ ਉਸ ਦੀਆਂ ਫੋਟੋਆਂ ਕਲਿਕ ਕਰ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸਨੇ ਕੈਪਸ਼ਨ ਵਿੱਚ ਲਿਖਿਆ, ” #btswithdabboo ਵਿਦ ਸਟਨਿੰਗ ਸ਼ਹਿਨਾਜ਼ ਗਿੱਲ।” ਇਸ ਫੋਟੋਸ਼ੂਟ ‘ਚ ਸ਼ਹਿਨਾਜ਼ ਖੁੱਲ੍ਹੇ ਵਾਲਾਂ ‘ਚ ਕਾਫੀ ਹੌਟ ਅਤੇ ਸ਼ਾਨਦਾਰ ਲੱਗ ਰਹੀ ਹੈ। ਡਰੈੱਸ ਦੀ ਗੱਲ ਕਰੀਏ ਤਾਂ ਇਸ ‘ਚ ਉਸ ਨੇ ਵ੍ਹਾਈਟ ਕਲਰ ਦੀ ਸ਼ਰਟ ਅਤੇ ਮਲਟੀਕਲਰ ਪੈਂਟ ਦੇ ਨਾਲ ਬਲੈਕ ਹੀਲਸ ਵੀ ਕੈਰੀ ਕੀਤੀਆਂ ਹਨ। ਜੋ ਉਸਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ।