News
ਸ਼ਿਵ ਸੈਨਾ ਪੰਜਾਬ ਪ੍ਰਧਾਨ ਦਾ ਵੱਡਾ ਖੁਲਾਸਾ..

ਰੋਪੜ 03 ਮਾਰਚ (ਅਵਤਾਰ ਸਿੰਘ ਕੰਬੋਜ): ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਦੀ ਸਿਆਸਤ ਗਰਮਾ ਗਈ ਏ। ਯੋਗਰਾਜ ਸ਼ਰਮਾ ਨੇ ਦਾਅਵਾ ਕੀਤਾ ਏ ਕਿ ਅਸਲੀ ਸ਼ਿਵ ਸੈਨਾ ਸਿਰਫ਼ ਸ਼ਿਵ ਸੈਨਾ ਬਾਲ ਠਾਕਰੇ ਦੀ ਏ। ਜਦਕਿ ਸ਼ਿਵ ਸੈਨਾ ਦੇ ਨਾਂ ‘ਤੇ ਕੰਮ ਕਰਨ ਵਾਲੇ ਹੋਰ ਸੰਗਠਨ ਨਾ ਤਾਂ ਰਜਿਸਟਰਡ ਨੇ ਨਾ ਹੀ ਉਹਨਾਂ ਦਾ ਅਸਲੀ ਸ਼ਿਵਸੈਨਾ ਨਾਲ ਕੋਈ ਸੰਬੰਧ ਏ। ਉਹਨਾਂ ਦਾ ਕਹਿਣਾ ਏ ਕਿ ਪੰਜਾਬ ‘ਚ ਚੱਲ ਰਹੇ ਨਕਲੀ ਸੰਗਠਨਾਂ ਖਿਲਾਫ਼ ਉਹਨਾਂ ਨੇ ਡੀ.ਜੀ.ਪੀ ਨੂੰ ਇਕ ਸ਼ਿਕਾਇਤ ਕੀਤੀ ਅਤੇ ਇਹਨਾਂ ਨਕਲੀ ਸੰਗਠਨਾਂ ਤੇ ਨਕੇਲ ਕੱਸਣ ਦੀ ਅਪੀਲ ਕੀਤੀ।