Connect with us

Punjab

267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ SGPC ਨੇ ਲਿਆ ਅਹਿਮ ਫੈਸਲਾ

ਮੁੱਖ ਸਕੱਤਰ ਡਾ ਰੂਪ ਸਿੰਘ ਸਮੇਤ ਕਈ ਐਸਜੀਪੀਸੀ ਦੇ ਕਰਮਚਾਰੀਆਂ ਤੇ ਹੋਈ ਵਿਭਾਗੀ ਕਾਰਵਾਈ ਦੀ ਸ਼ੁਰੂਆਤ

Published

on

 

27 ਅਗਸਤ: 2016 ਵਿੱਚ ਅੰਮ੍ਰਿਤਸਰ ਦੇ ਰਾਮਸਰ ਗੁਰਦੁਆਰੇ ਚੋਂ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਸੀ ਅਤੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸਰੂਪ 267 ਨਹੀਂ ਬਲਕਿ 300 ਤੋਂ ਵੀ ਜ਼ਿਆਦਾ ਸੀ ਅਤੇ ਜੱਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਉਸ ਵੇਲੇ ਦੇ ਐੱਸ ਜੀ ਪੀ ਸੀ ਦੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਡਿਊਟੀ ਵਿੱਚ ਕੁਤਾਹੀ ਵਰਤੀ। ਜਿਸ ਤੇ ਅੱਜ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਕਰਦੇ ਹੋਏ ਐੱਸਜੀਪੀਸੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਦਾ ਅਸਤੀਫਾ ਮਨਜ਼ੂਰ ਕਰਕੇ ਉਨ੍ਹਾਂ ਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੇਵਾ ਮੁਕਤ ਕਮਰਜੀਤ ਸਿੰਘ ਸੀਜੀਐਲ ਦੇ ਫੰਡ ਰੋਕ ਕੇ ਉਨ੍ਹਾਂ ਤੇ ਫੌਜਦਾਰੀ ਪਰਚਾ ਕਰਵਾਉਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਐਸਜੀਪੀਸੀ ਦੇ ਹੋਰ ਕਈ ਕਰਮਚਾਰੀਆਂ ਤੇ ਫੌਜਦਾਰੀ ਪਰਚਾ ਕਰਾਉਣ ਦੀ ਗੱਲ ਕਹੀ ਤੇ ਵਿਭਾਗੀ ਕਾਰਵਾਈ ਦੀ ਸ਼ੁਰੂਆਤ ਕਰਨ ਦੀ ਗੱਲ ਕੀਤੀ ਹੈ।