Uncategorized
ਸੁਮੇਧ ਸੈਣੀ ਨਾਲ SIT ਨੇ ਕੀਤੀ ਢਾਈ ਘੰਟੇ ਪੁੱਛਗਿੱਛ
26 ਅਕਤੂਬਰ ਮਟੌਰ ਥਾਣਾ ਮੁਹਾਲੀ ਪਹੁੰਚੇ ਸਾਬਕਾ ਡੀਜੀਪੀ ਸੁਮੇਧ ਸੈਣੀ, SIT ਨੇ ਕੀਤੀ ਢਾਈ ਘੰਟੇ ਪੁੱਛਗਿੱਛ
ਮੁਹਾਲੀ, 26 ਅਕਤੂਬਰ, 2020 : ਬਲਵੰਤ ਮੁਲਤਾਨੀ ਕੇਸ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਜਿਸ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਪੁਲਿਸ ਅਤੇ SIT ਤੋਂ ਭੱਜਦੇ ਫਿਰਦੇ ਰਹੇ,ਸੁਪਰੀਮ ਕੋਰਟ ਵੱਲੋਂ ਵੀ ਸਮੇਂ-ਸਮੇਂ ਤੇ ਇਸ ਕੇਸ ਵਿੱਚ ਨਵੇਂ ਹੁਕਮ ਆਉਂਦੇ ਰਹੇ ਹਨ ਅਤੇ ਡੀ ਜੀ ਪੀ ਆਪਣੇ ਆਪ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਅੱਜ ਸੁਮੇਧ ਸੈਣੀ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ਵਿਚ ਐੱਸ ਆਈ ਟੀ ਅੱਗੇ ਪੇਸ਼ ਹੋਏ। ਸਵੇਰੇ ਸੁਮੇਧ ਸੈਣੀ ਮਟੌਰ ਪੁਲਿਸ ਥਾਣੇ ਮੁਹਾਲੀ ਪਹੁੰਚੇ ਜਿੱਥੇ ਐਸ ਆਈ ਟੀ ਅੱਗੇ ਪੇਸ਼ ਹੋਏ।ਢਾਈ ਘੰਟਿਆਂ ਦੀ ਪੁੱਛਗਿੱਛ ਦੇ ਬਾਅਦ SIT ਨੇ ਸੈਣੀ ਨੂੰ ਛੱਡਿਆ।
ਦੱਸ ਦਈਏ ਕਿ ਐੱਸ ਆਈ ਟੀ ਨੇ ਸਾਬਕਾ ਡੀਜੀਪੀ ਸੈਣੀ ਨੂੰ ਨੋਟਿਸ ਭੇਜ ਕੇ ਸੱਭ ਤੋਂ ਪਹਿਲਾਂ 23 ਸਤੰਬਰ ਨੂੰ 11 ਵਜੇ ਥਾਣਾ ਮਟੌਰ ਬੁਲਾਇਆ ਸੀ ਪਰ ਸੈਣੀ ਉੱਥੇ ਪੇਸ਼ ਨਹੀਂ ਹੋਏ,ਫਿਰ 25 ਸਤੰਬਰ ਨੂੰ ਅਚਾਨਕ SIT ਦੇ ਅੱਗੇ ਪੇਸ਼ ਹੋਣ ਲਈ ਐੱਸ ਐੱਸ ਪੀ ਦਫਤਰ ਪਹੁੰਚੇ ਗਏ ਸਨ। ਪਰ ਇੱਥੇ ਐੱਸ ਆਈ ਟੀ ਮੁੱਖੀ ਨੇ ਉਹਨਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਐੱਸ ਆਈ ਟੀ ਉਹਨਾਂ ਨੂੰ ਨੋਟਿਸ ਭੇਜ ਕੇ ਬੁਲਾਵੇਗੀ। ਫਿਰ 29 ਸਤੰਬਰ ਨੂੰ ਉਹਨਾਂ ਨੂੰ ਜਾਂਚ ਲਈ ਬੁਲਾਇਆ ਗਿਆ,ਕਰੀਬ 5 ਘੰਟੇ ਸਾਬਕਾ ਡੀਜੀਪੀ ਸੈਣੀ ਤੋਂ ਪੁੱਛਗਿੱਛ ਕੀਤੀ ਗਈ ਪਰ ਜਾਂਚ ਟੀਮ ਉਹਨਾਂ ਦੇ ਸਵਾਲਾਂ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਹਨਾਂ ਨੂੰ 26 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
Continue Reading