Connect with us

Governance

ਸੀਤਾ ਰਾਮ ਨੇ CAA ਤੇ NRC ਨੂੰ ਲੈ ਕੇ ਮੋਦੀ ਸਰਕਾਰ ਤੇ ਚੁੱਕੇ ਸਵਾਲ

Published

on

ਲੁਧਿਆਣਾ, 05 ਮਾਰਚ (ਸੰਜੀਵ ਸੂਦ): ਲੁਧਿਆਣਾ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀਤਾ ਰਾਮ ਯੇਚੁਰੀ ਨੇ CAA ਤੇ NRC ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਜੋ ਦੰਗੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਨਾਗਰਿਕਤਾ ਸੋਧ ਐਕਟ ਦੀ ਹੀ ਦੇਣ ਹੈ। ਸੀਤਾਰਾਮ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਧਰਮ ਦੇ ਨਾਂ ਤੇ ਜੋ ਸਿਆਸਤ ਕੀਤੀ ਜਾ ਰਹੀ ਹੈ ਉਸ ਕਾਰਨ ਲੋਕਾਂ ਦੇ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਨੁਕਸਾਨ ਕਿਸੇ ਇੱਕ ਧਰਮ ਦਾ ਨਹੀਂ ਸਗੋਂ ਸਾਰਿਆਂ ਦਾ ਹੈ।

ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਲਗਾਤਾਰ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ ਦੇ ਵਿੱਚ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਰਾਜਾ ਦੇ ਮੁੱਖ ਮੰਤਰੀ ਇਸ ਐਕਟ ਦੇ ਵਿਰੋਧ ‘ਚ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਦਾ ਵਿਰੋਧ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬ ਲੋਕ ਆਪਣੀ ਆਈਡੈਂਟਿਟੀ ਦਿਖਾ ਨਹੀਂ ਸਕਦੇ ਜਿਸ ਦਾ ਮੋਦੀ ਸਰਕਾਰ ਨਾਜਾਇਜ਼ ਫਾਇਦਾ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਵਿੱਚ ਧਰਮ ਦੇ ਆਧਾਰ ਤੇ ਦੇਸ਼ ਨੂੰ ਵੰਡਣ ਦੀ ਵਿਰੋਧਤਾ ਕੀਤੀ ਗਈ ਹੈ।