Connect with us

National

ਜਾਣੋ ਕਿਉਂ ਖ਼ਤਰੇ ‘ਚ ਹੈ ਸਮਾਰਟ ਫੋਨ ਯੂਜ਼ਰਜ਼ ਦੀ ਪ੍ਰਾਈਵੇਸੀ, ਭਾਰਤ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

Published

on

phone number safty

ਵਿੰਡੋਜ਼ ਡਿਵਾਈਸ ਲਈ ਭਾਰਤ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਹੈ। ਗੈਜੇਟਸ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ਲਈ ਇਹ ਚਿਤਾਵਨੀ ਹੈ ਜਿਸ ਨੂੰ ਅਣਗੌਲਿਆ ਨਹੀਂ ਜਾ ਸਕਦਾ। ਨੋਡਲ ਸਾਈਬਰ ਸੁਰੱਖਿਆ ਏਜੰਸੀ ਦੇ ਐੱਪਲ ਦੇ ਸਾਫਟਵੇਅਰ ਈਕੋਸਿਸਟਮ, ਵਿੰਡੋਜ਼ ਓਐੱਸ ਤੇ ਗੂਗਲ ਐਂਡਰਾਇਡ ਮੋਬਾਈਲ ਆਪ੍ਰੇਟਿੰਗ ਸਿਸਟਮ ‘ਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਹੈ ਜਿਸ ਦੀ ਵਜ੍ਹਾ ਨਾਲ ਸਾਈਬਰ ਅਪਰਾਧ ਦੇ ਮਾਮਲੇ ਵਧ ਸਕਦੇ ਹਨ। ਆਪਰੇਟਿੰਗ ਸਿਸਟਮ ਦੀਆਂ ਇਹ ਖ਼ਾਮੀਆਂ ਹੀ ਸਾਈਬਰ ਅਪਰਾਧੀ ਨੂੰ ਉਪਕਰਨ ਹੈਕ ਕਰਨ ਵਿਚ ਮਦਦ ਕਰਦੀਆਂ ਹਨ, ਇਸ ਲਈ ਕੰਪਨੀਆਂ ਨੂੰ ਇਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਐੱਪਲ, ਐਂਡਰਾਇਡ ਤੇ ਵਿੰਡੋਜ਼ ਵਰਤੋਂਕਾਰ ਨੂੰ ਸਮੱਸਿਆ ਠੀਕ ਕਰਨ ਲਈ ਮੌਜੂਦਾ ਹੱਲ ਵਰਤਣੇ ਚਾਹੀਦੇ ਹਨ ਤੇ ਇਨ੍ਹਾਂ ਰਸਤਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਹੈਕਿੰਗ ਤੋਂ ਬਚਿਆ ਜਾ ਸਕੇ।

ਗੂਗਲ ਤੇ ਐੱਪਲ ਨੇ ਵੀ ਨਵਾਂ ਅਪਡੇਟ ਲਿਆਂਦਾ ਹੈ ਤੇ ਪੈਚ ਜ਼ਰੀਏ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਸ ਇਸ ਨਵੇਂ ਪੈਚ ਨੂੰ ਤੁਸੀਂ ਆਪਣੇ ਮੋਬਾਈਲ ਜਾਂ ਡਿਵਾਈਸ ‘ਚ ਅਪਡੇਟ ਕਰਨਾ ਹੈ।

ਸੁਰੱਖਿਆ ਏਜੰਸੀ ਨੇ ਵਿੰਡੋਜ਼ ਓਐੱਸ ‘ਚ ਵੀ ਖ਼ਾਮੀਆਂ ਨੂੰ ਉਜਾਗਰ ਕੀਤਾ ਹੈ ਜਿਸ ਦੀ ਮਦਦ ਨਾਲ ਸਾਈਬਰ ਅਪਰਾਧੀ ਤੁਹਾਡੇ ਅਹਿਮ ਪਾਸਵਰਡ ਨੂੰ ਹੈਕ ਕਰ ਸਕਦੇ ਹਨ ਜੋ ਕਾਫੀ ਖਤਰਨਾਕ ਹੈ। ਇਸ ‘ਤੇ ਵੀ ਵਿੰਡੋਜ਼ ਕੰਮ ਕਰ ਰਿਹਾ ਹੈ। ਦੂਸਰੇ ਪਾਸੇ ਐੱਪਲ ਨੂੰ ਕਾਫੀ ਸੁਰੱਖਿਅਤ ਡਿਵਾਈਸ ਮੰਨਿਆ ਜਾਂਦਾ ਹੈ। ਸਾਈਬਰ ਸੁਰੱਖਿਆ ਏਜੰਸੀ ਨੇ ਆਈਓਐੱਸ ਤੇ ਆਈਪੈਡ ਓਐੱਸ ‘ਚ ਇਕ ਕਮੀ ਦੀ ਸੂਚਨਾ ਦਿੱਤੀ ਹੈ। ਇਸ ਦੀ ਮਦਦ ਨਾਲ ਸਾਈਬਰ ਅਪਰਾਧੀ ਪਾਸਵਰਡ ਬਦਲ ਕੇ ਤੁਹਾਡੀ ਡਿਵਾਈਸ ਨੂੰ ਅਸੈੱਸ ਕਰ ਸਕਦਾ ਹੈ। ਐੱਪਲ ਵੀ ਇਸ ਬੱਗ ਨੂੰ ਠੀਕ ਕਰਨ ਦਾ ਕੰਮ ਕਰ ਰਿਹਾ ਹੈ।

ਨੋਡਲ ਸਾਈਬਰ ਸੁਰੱਖਿਆ ਏਜੰਸੀ ਮੁਤਾਬਕ ਐਂਡਰਾਇਡ ਦੇ ਸਿਗਨਲ ਐਪਲੀਕੇਸ਼ਨ ਜ਼ਰੀਏ ਸਾਈਬਰ ਅਪਰਾਧੀਆਂ ਵੱਲੋਂ ਇਸ ਦੇ ਗ਼ਲਤ ਇਸਤੇਮਾਲ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜੋ ਗੋਪਨੀਅਤਾ ਲਈ ਵੱਡਾ ਖ਼ਤਰਾ ਹੈ। ਇਸ ਰਾਹੀਂ ਤੁਹਾਡੇ ਮੋਬਾਈਲ ‘ਤੇ ਆਉਣ ਵਾਲੀ ਤਸਵੀਰ ਤੇ ਅਹਿਮ ਜਾਣਕਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਨੋਡਲ ਏਜੰਸੀ ਨੇ ਸੁਰੱਖਿਆ ਲਈ Google Play Store ਤੋਂ Android ਲਈ ਸਿਗਨਲ ਸੰਸਕਰਨ 5.17.3 ਡਾਊਨਲੋਡ ਕਰਨ ਨੂੰ ਕਿਹਾ ਹੈ।

Continue Reading