National
ਹਿਮਾਚਲ ‘ਚ ਹੋ ਰਹੀ ਬਰਫਬਾਰੀ,ਸੜਕਾਂ, ਹਾਈਵੇਅ ਬੰਦ, ਸੈਰ ਸਪਾਟਾ ਕਾਰੋਬਾਰੀ ‘ਤੇ ਕਿਸਾਨ ਬਾਗਬਾਨ ਹੋ ਰਹੇ ਖੁਸ਼

ਹਿਮਾਚਲ ‘ਚ ਭਾਰੀ ਬਰਫਬਾਰੀ ਹੋ ਰਹੀ ਹੈ , ਜਿਸ ਨਾਲ ਪਹਾੜ ਬਰਫ਼ ਦੀ ਸਫੈਦ ਚਾਦਰ ਨਾਲ ਢਕੇ ਹੋਏ ਹਨ, ਮੈਦਾਨੀ ਇਲਾਕਿਆਂ ਵਿੱਚ ਬੱਦਲ ਵਰਖਾ ਰਹੇ ਹਨ। ਲਾਹੌਲ ਸਪਿਤੀ ਜ਼ਿਲੇ ਦੇ ਲੋਸਰ, ਅਟਲ ਸੁਰੰਗ, ਰੋਹਤਾਂਗ ਦੱਰੇ, ਕੁੰਜੁਮਪਾਸ, ਬਰਾਲਾਚਾ, ਕਿਨੌਰ, ਕੁੱਲੂ ਅਤੇ ਚੰਬਾ ਦੇ ਪੰਗੀ, ਭਰਮੌਰ ‘ਤੇ ਬਰਫ ਦੀ ਮੋਟੀ ਪਰਤ ਹੈ। ਸ਼ਿਮਲਾ, ਚੰਬਾ, ਕੁੱਲੂ, ਕਿਨੌਰ, ਲਾਹੌਲ ਸਪਿਤੀ ਅਤੇ ਮੰਡੀ ਦੇ ਕਈ ਇਲਾਕੇ ਕੱਟੇ ਗਏ ਹਨ।
ਸੜਕਾਂ ਅਤੇ ਹਾਈਵੇਅ ਬੰਦ ਹਨ, ਪਰ ਸੈਲਾਨੀ, ਕਿਸਾਨ, ਬਾਗਬਾਨੀ ਅਤੇ ਸੈਰ-ਸਪਾਟਾ ਵਪਾਰੀ ਖੁਸ਼ ਹੋ ਰਹੇ ਹਨ। ਦੂਜੇ ਪਾਸੇ ਬਰਫ਼ਬਾਰੀ ਤੋਂ ਬਾਅਦ ਹਿਮਾਚਲ ਦੀਆਂ ਵਾਦੀਆਂ ਇੰਨੀਆਂ ਖ਼ੂਬਸੂਰਤ ਲੱਗ ਰਹੀਆਂ ਹਨ ਕਿ ਦੇਖ ਦੇ ਹੀ ਰਹਿ ਜਾਓਗੇ ।