Connect with us

Punjab

ਛੁੱਟੀ ਕੱਟਣ ਆਏ ਫ਼ੌਜੀ ਨੂੰ ਪਤਨੀ ਨੇ ਖੁਵਾਇਆ ਜ਼ਹਿਰ, ਇੰਝ ਖੁੱਲ੍ਹੀ ਪੋਲ

Published

on

ਛੁੱਟੀ ਕੱਟਣ ਆਏ ਫ਼ੌਜੀ ਨੂੰ ਉਸ ਦੀ ਪਤਨੀ ਵੱਲੋਂ ਜ਼ਹਿਰੀਲਾ ਖਾਣਾ ਖੁਵਾ ਕੇ ਘਰੋਂ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਹ ਖ਼ਬਰ ਪਠਾਨਕੋਟ ਦੇ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਦੀ ਦੱਸੀ ਜਾ ਰਹੀ ਹੈ। ਜਿੱਥੇ ਇਕ ਬੀ. ਐੱਸ. ਐੱਫ. ਦਾ ਜਵਾਨ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਹੋਇਆ ਸੀ। ਪਰ ਉਸ ਦੀ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਹੈ, ਜਿਸ ਮਗਰੋਂ ਪਰਿਵਾਰਿਕ ਮੈਂਬਰਾਂ ਨੇ ਫ਼ੌਜੀ ਨੂੰ ਇਲਾਜ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਪਤਾ ਲੱਗਦਾ ਹੈ ਕਿ ਉਸ ਨੂੰ ਖਾਣੇ ਵਿੱਚ ਜ਼ਹਿਰ ਦਿੱਤਾ ਗਿਆ ਹੈ, ਜੋ ਕਿ ਕਿਸੇ ਹੋਰ ਨੇ ਨਹੀਂ ਬਲਕਿ ਫ਼ੌਜੀ ਦੀ ਪਤਨੀ ਵੱਲੋਂ ਹੀ ਖੁਵਾਏ ਜਾਣ ਦਾ ਖੁਲਾਸਾ ਹੋਇਆ। ਇਸ ਦਾ ਸ਼ੱਕ ਉਦੋਂ ਹੋਇਆ ਜਦੋਂ ਖਾਣਾ ਖੁਵਾਉਣ ਮਗਰੋਂ ਫ਼ੌਜੀ ਦੀ ਪਤਨੀ ਘਰੋਂ ਭੱਜ ਗਈ। ਇਹ ਵੀ ਪਤਾ ਲੱਗਾ ਹੈ ਕਿ ਆਸ਼ਕ ਨਾਲ ਮਿਲ ਕੇ ਪਤਨੀ ਨੇ ਸਾਰੀ ਸਾਜ਼ਿਸ਼ ਰਚੀ ਤੇ ਫਿਰ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ। ਇਸ ਪੂਰੀ ਅਸਲੀਅਤ ਦਾ ਖੁਲਾਸਾ ਪੀੜਤ ਫ਼ੌਜੀ ਦੀ ਮਾਂ ਵੱਲੋਂ ਕੀਤਾ ਗਿਆ।

ਪੀੜਤ ਫ਼ੌਜੀ ਦੀ ਮਾਂ ਬਚਨੋ ਦੇਵੀ ਦਾ ਕਹਿਣਾ ਹੈ ਕਿ ਉਸਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦਿੱਤੀ, ਜਿਸਨੂੰ ਖਾਣ ਤੋਂ ਮਗਰੋਂ ਉਸ ਦੀ ਤਬੀਅਤ ਖ਼ਰਾਬ ਹੋ ਗਈ ਜਦਕਿ ਖਾਣਾ ਖੁਵਾਉਣ ਮਗਰੋਂ ਉਸ ਦੀ ਨੂੰਹ ਘਰੋਂ ਭੱਜ ਗਈ ਸੀ।ਉਸ ਨੇ ਦੱਸਿਆ ਕਿ ਉਸਦੀ ਨੂੰਹ ਦਾ ਪਿੰਡ ਦੇ ਹੀ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲਦਾ ਸੀ ਜਿਸ ਨੂੰ ਲੈ ਕੇ ਅਕਸਰ ਹੀ ਫ਼ੌਜੀ ਵੱਲੋਂ ਰੋਕਿਆ ਜਾਂਦਾ ਸੀ। ਇਸ ਨੂੰ ਲੈ ਕੇ ਫ਼ੌਜੀ ਨੂੰ ਰਸਤੇ ਵਿੱਚ ਹਟਾਉਣ ਲਈ ਉਸਦੀ ਪਤਨੀ ਨੇ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ।ਪੀੜਿਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਉਧਰ ਇਸ ਮਾਮਲੇ ਬਾਰੇ ਤਫ਼ਤੀਸ਼ੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ, ਉਹ ਬੀ.ਐਸ.ਐਫ ਦੇ ਵਿੱਚ ਤੈਨਾਤ ਹੈ ਅਤੇ ਛੁੱਟੀ ‘ਤੇ ਘਰ ਵਾਪਸ ਆਇਆ ਸੀ। ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜ਼ਹਿਰ ਦਿੱਤਾ ਹੈ ਫਿਲਹਾਲ ਇਸ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੀੜਿਤ ਦੀ ਪਤਨੀ ਨੂੰ ਕਾਬੂ ਕਰ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਉਸਦਾ ਪ੍ਰੇਮੀ ਹਾਲੇ ਵੀ ਫਰਾਰ ਚਲ ਰਿਹਾ ਹੈ