Punjab
ਦਿਲਜੀਤ ਦੋਸਾਂਝ ਦੀ SP ਪ੍ਰਧਾਨ ਅਖਿਲੇਸ਼ ਯਾਦਵ ਨੇ ਰੱਜ ਕੇ ਕੀਤੀ ਸਿਫ਼ਤ
ਸਾਲ 2025 ਦੇ ਪਹਿਲੇ ਦਿਨ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਦੋਸਾਂਝ ਅਤੇ ਪੀਐਮ ਮੋਦੀ ਦੀ ਮੁਲਾਕਾਤ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਤਿੱਖੀ ਚਰਚਾ ਹੋਈ। ਇਸ ਦੌਰਾਨ ਹੁਣ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸ਼ੇਅਰ ਕਰਕੇ ਪੰਜਾਬੀ ਗਾਇਕੀ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਅਖਿਲੇਸ਼ ਯਾਦਵ ਨੇ ਇੰਝ ਕੀਤੀ ਸਿਫ਼ਤ…
ਦਿਲਜੀਤ ਦੋਸਾਂਝ ਦੇ ਹੱਕ ‘ਚ SP ਪ੍ਰਧਾਨ ਅਖਿਲੇਸ਼ ਯਾਦਵ ਬੋਲੇ ਹਨ । ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਰੱਜ ਕੇ ਸਿਫ਼ਤ ਕੀਤੀ ਅਤੇ ਕਿਹਾ “ਨਵੇਂ ਯੁੱਗ ਅਤੇ ਨਵੀਂ ਪੀੜ੍ਹੀ ਦਾ ਆਪਣਾ ਅੰਦਾਜ ਹੈ, ਆਪਣੀ ਧੜਕਣ ਹੈ ਕਿਉਂਕਿ ਉਨ੍ਹਾਂ ਵਿੱਚ ਉਮੀਦ ਅਤੇ ਤਰੱਕੀ ਦੀ ਭਾਵਨਾ ਹੈ, ਸਕਾਰਾਤਮਕ ਲੋਕ ਅਸਲ ‘ਚ ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਤੋਂ ਪ੍ਰੇਰਿਤ ਹੁੰਦੇ ਹਨ। ਕੁਝ ਲੋਕ ਦਿਖਾਵੇ ਖਾਤਿਰ ਹੀ ਉਨ੍ਹਾਂ ਦਾ ਸਮਰਥਨ ਕਰਦੇ ਦਿਖਾਈ ਦਿੰਦੇ ਹਨ ਪਰ ਜਿਹੜੇ ਲੋਕ ਡੂੰਘੇ ਰੂੜ੍ਹੀਵਾਦੀ ਹਨ ਜਾਂ ਕਿਸੇ ‘ਅਹਿਸਾਸ-ਏ-ਕਮਤਰੀ’ ਦੇ ਸ਼ਿਕਾਰ ਹਨ, ਨੌਜਵਾਨ ਪੀੜ੍ਹੀ ਦੇ ਪ੍ਰਚਲਿਤ ਸੱਭਿਆਚਾਰ ਅਤੇ ਆਧੁਨਿਕਤਾ ਦੇ ਸਖ਼ਤ ਵਿਰੋਧੀ ਹਨ, ਅਜਿਹੇ ਲੋਕਾਂ ਦੀ ਸੋਚ ਉਨ੍ਹਾਂ ਦੇ ਬੋਲਾਂ ਅਤੇ ਵਿਨਾਸ਼ਕਾਰੀ ਕੰਮਾਂ ਵਿੱਚ ਦਿਖਾਈ ਦਿੰਦੀ ਹੈ। ਗੀਤ-ਸੰਗੀਤ ਦੀ ਕੋਈ ਹੱਦ ਨਹੀਂ ਹੁੰਦੀ ਤੇ ਨਾ ਕੋਈ ਸੀਮਾ!”