Connect with us

Punjab

ਆਨਲਾਈਨ ਹੋ ਰਹੀਆਂ ਠੱਗਿਆਂ ਨੂੰ ਲੈ ਕੇ ਐਸਐਸਪੀ ਨੇ ਲੋਕਾਂ ਨੂੰ ਠੱਗਾ ਤੋਂ ਬਚਣ ਲਈ ਦਿੱਤੀ ਜਾਣਕਾਰੀ

Published

on

26 ਜਨਵਰੀ 2024: ਫਰੀਦਕੋਟ ਆਨਲਾਈਨ ਹੋ ਰਹੀਆਂ ਠੱਗੀਆਂ ਨੂੰ ਲੈ ਕੇ ਲਗਾਤਾਰ ਇਸ ਦੇ ਆਂਕੜੇ ਵਧਦੇ ਹੀ ਜਾ ਰਹੇ ਹਨ ਜਦੋਂ ਕਿਸੇ ਨੂੰ ਫੋਨ ਤੇ ਵੱਡੇ ਅਫਸਰ ਦੀ ਲੱਗੀ ਹੋਈ ਫੋਟੋ ਵਾਲੇ ਨੰਬਰ ਤੋਂ ਫੋਨ ਆਉਂਦਾ ਤਾਂ ਉਸ ਨਕਲੀ ਅਫਸਰ ਵੱਲੋਂ ਕਿਹਾ ਜਾਂਦਾ ਕਿ ਤੁਹਾਡੀ ਲੜਕੀ ਜਾਂ ਤੁਹਾਡਾ ਲੜਕਾ ਜਾਂ ਤੁਹਾਡਾ ਰਿਸ਼ਤੇਦਾਰ ਕੁਝ ਅਨਲੀਗਲ ਕੰਮ ਕਰ ਰਿਹਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ | ਤੁਸੀਂ ਸਾਨੂੰ ਇਨੇ ਪੈਸੇ ਦੇ ਦਿਓ ਅਸੀਂ ਉਸਨੂੰ ਛੱਡ ਦਵਾਂਗੇ ਜਾਂ ਹੋਰ ਅਲੱਗ ਅਲੱਗ ਤਰੀਕੇ ਦੇ ਨਾਲ ਠੱਗੀ ਮਾਰਨ ਨੂੰ ਲੈ ਕੇ ਗੱਲ ਕਹੀ ਜਾਂਦੀ ਹੈ ਉਸਨੂੰ ਲੈ ਕੇ ਕੁਝ ਲੋਕ ਇਹਨਾਂ ਠੱਗਾਂ ਦੇ ਠੱਗੀ ਦਾ ਹਿੱਸਾ ਬਣ ਜਾਂਦੇ ਹਨ ਇਹ ਸਾਰੇ ਮਾਮਲੇ ਨੂੰ ਲੈ ਕੇ ਫਰੀਦਕੋਟ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਹਾਨੂੰ ਇਹੋ ਜਿਹੀ ਕੋਈ ਫੇਕ ਕਾਲ ਆਉਂਦੀ ਹੈ ਤਾਂ ਤੁਸੀਂ ਸਬੰਧਤ ਪੁਲਿਸ ਥਾਣਾ ਜਾਂ ਕਿਸੇ ਪੁਲਿਸਆਫੀਸਰ ਨਾਲ ਇਸ ਆਏ ਹੋਏ ਫੋਨ ਤੋਂ ਬਾਅਦ ਮੰਗੇ ਗਏ ਪੈਸਿਆਂ ਬਾਰੇ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਹੋ। ਉੱਥੇ ਹੀ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡੇ ਨਾਲ ਠੱਗੀ ਹੋ ਵੀ ਜਾਂਦੀ ਹੈ ਤਾਂ ਤੁਸੀਂ 1930 ਨ: ਤੇ ਫੋਨ ਕਰਕੇ ਤੁਸੀਂ ਭੇਜੀ ਹੋਈ ਰਕਮ ਵਾਲੇ ਬੰਦੇ ਦਾ ਅਕਾਊਂਟ ਬਲੋਕ ਕਰਵਾ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੇਨ ਕਰਦੇ ਹੋ ਤਾਂ ਤੁਹਾਡੀ ਪੈਸਿਆਂ ਦੀ ਰਿਕਵਰੀ ਹੋਣ ਦਾ ਚਾਂਸ ਜਰੂਰ ਬਣ ਜਾਂਦਾ ਹੈ।

ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਇਹਨਾਂ ਮਾਮਲਿਆਂ ਨੂੰ ਲੈ ਕੇ ਸਾਡੇ ਕੋਲ 560 ਦੇ ਕਰੀਬ ਸ਼ਕਾਇਤਾਂ ਆਈਆਂ ਸਨ ਜਿਨਾਂ ਵਿੱਚੋਂ ਹੁਣ ਤੱਕ ਲਗਭਗ 8 ਲੱਖ ਰੁਪਆ ਲੋਕਾਂ ਨੂੰ ਵਾਪਸ ਦੁਆ ਵੀ ਦਿੱਤਾ ਗਿਆ ਹੈ।