Connect with us

National

ਦੇਹਰਾਦੂਨ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਮੁਜ਼ੱਫਰਨਗਰ ਨੇੜੇ ਹੋਈ ਪੱਥਰਬਾਜ਼ੀ…

Published

on

ਦੇਹਰਾਦੂਨ 19 JUNE 2023:- ਦਿੱਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਐਤਵਾਰ ਨੂੰ ਪੱਥਰਬਾਜ਼ੀ ਕੀਤੀ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ-ਦੇਹਰਾਦੂਨ ਰੂਟ ‘ਤੇ ਮੁਜ਼ੱਫਰਨਗਰ ਸਟੇਸ਼ਨ ਨੇੜੇ ਵੰਦੇ ਭਾਰਤ ਐਕਸਪ੍ਰੈੱਸ ਦੇ ਈ1 ਕੋਚ ‘ਤੇ ਪਥਰਾਅ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ। ਦਿੱਲੀ ਡਿਵੀਜ਼ਨ ਨੇ ਦੋਸ਼ੀਆਂ ਨੂੰ ਫੜਨ ਲਈ ਰੇਲਵੇ ਸੁਰੱਖਿਆ ਬਲ (ਆਰਪੀਐਫ) ਤਾਇਨਾਤ ਕੀਤਾ ਹੈ। ਜਨਵਰੀ ਤੋਂ ਦੇਸ਼ ਭਰ ਵਿੱਚ ਵੰਦੇ ਭਾਰਤ ਐਕਸਪ੍ਰੈਸ ਉੱਤੇ ਪਥਰਾਅ ਦੀ ਇਹ 7ਵੀਂ ਘਟਨਾ ਹੈ।