National
ਅਚਾਨਕ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਬੈਠੇ ਵਿਅਕਤੀ ਦੀ ਹੋਈ ਮੌਤ

8 ਨਵੰਬਰ 2023 : ਉੱਤਰ ਪ੍ਰਦੇਸ਼ ‘ਚ ਮੁਜ਼ੱਫਰਨਗਰ ਜ਼ਿਲੇ ਦੇ ਭੋਪਾ ਥਾਣਾ ਖੇਤਰ ਦੇ ਨਿਰਗਜਨੀ ਝਾਲ ਪਿੰਡ ਦੇ ਕੋਲ ਨਹਿਰ ਰੋਡ ‘ਤੇ ਮੰਗਲਵਾਰ ਸ਼ਾਮ ਨੂੰ ਇਕ ਕਾਰ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਭੋਪਾ ਥਾਣੇ ਦੇ ਇੰਸਪੈਕਟਰ (ਐਸਐਚਓ) ਰਾਜੀਵ ਸ਼ਰਮਾ ਨੇ ਦੱਸਿਆ ਕਿ ਕਾਰ ਸਵਾਰ ਉੱਤਰਾਖੰਡ ਤੋਂ ਬਡਸੂ ਪਿੰਡ ਜਾ ਰਹੇ ਸਨ, ਜਦੋਂ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ ਨੀਸ਼ੂ ਕੁਮਾਰ (30) ਦੀ ਕਾਰ ‘ਚ ਫਸ ਕੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਪ੍ਰੀਤੀ, ਪੁੱਤਰ ਅਤੇ ਡਰਾਈਵਰ ਰਮਨ ਗੰਭੀਰ ਜ਼ਖਮੀ ਹੋ ਗਏ | ਐਸਐਚਓ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।