Connect with us

Punjab

ਕੱਲ੍ਹ ਤੋਂ ਪੰਜਾਬ ਯਾਤਰਾ ‘ਤੇ ਜਾਣਗੇ ਸੁਖਬੀਰ ਬਾਦਲ

Published

on

sukhbir badal1

ਚੰਡੀਗੜ੍ਹ : ਪੰਜਾਬ ਵਿਚ 2022 ਦੀਆਂ ਚੋਣਾਂ ਨੂੰ ਲੈਕੇ ਹਰ ਪਾਰਟੀ ਆਪਣਾ ਪੂਰਾ ਜੋਰ ਲਾ ਰਹੀ ਹੈ। ਚੋਣਾਂ ਤੋਂ ਪਹਿਲਾਂ ਹਰ ਪਾਰਟੀ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਉਥੇ ਹੀ ਸ਼੍ਰੋਮਣੀ ਆਕਲ਼ੀ ਦਲ ਨੇ 2022 ਦੀਆ ਵਿਧਾਨ-ਸਭਾ ਚੋਣਾਂ ਦੀ ਤਿਆਰੀ ਉਲੀਕ ਦਿੱਤੀ ਹੈ। ਜਿਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 100 ਦਿਨਾਂ ਪੰਜਾਬ ਯਾਤਰਾ ਕਰ ਰਹੇ ਨੇ ਜਿਸ ਦੀ ਸ਼ੁਰੂਆਤ ਕੱਲ੍ਹ 18 ਅਗਸਤ ਤੋਂ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਰਨ ਜਾ ਰਹੇ ਨੇ। ਜਿਸ ਵਿੱਚ ਆਮ ਲੋਕਾਂ ਦੇ ਸੁਝਾਵ ਲਏ ਜਾਣਗੇ। ਹਰ ਰੋਜ ਇੱਕ ਇੱਕ ਵਿਧਾਨਸਭਾ ਹਲਕੇ ਦਾ ਦੌਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ‘ਗੱਲ ਪੰਜਾਬ’ ਨਾਮ ਤੋਂ ਵੈਬ ਸਾਈਟ ਵੀ ਲਾਚ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕ ਆਪਣੀ ਸਲਾਹ ਦੇ ਸਕਣ।