Connect with us

Ludhiana

ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਬਣੇ ਪ੍ਰਧਾਨ

Published

on

ਲੁਧਿਆਣਾ, 7 ਜੁਲਾਈ : ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਮੀਟਿੰਗ ਹੋਈ। ਜਿਸ ‘ਚ ਸਰਬਸੰਮਤੀ ਨਾਲ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ। ਨਵੇਂ ਪਾਰਟੀ ਦਾ ਨਾਂ ਅਕਾਲੀ ਦਲ ( ਡੇਮੋਕ੍ਰੈਟਿਕ ) ਰੱਖਿਆ ਗਿਆ ਹੈ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ,ਮਨਜੀਤ ਸਿੰਘ ਜੀ.ਕੇ.,ਪਰਮਿੰਦਰ ਸਿੰਘ ਢੀਂਡਸਾ,ਪਰਮਜੀਤ ਕੌਰ ਗੁਲਸ਼ਨ, ਚਰਨਜੀਤ ਸਿੰਘ ਚੰਨੀ,ਜਗਦੀਸ਼ ਸਿੰਘ ਗਰਚਾ, ਨਿਧੜਕ ਸਿੰਘ ਬਰਾੜ, ਸੇਵਾ ਸਿੰਘ ਸੇਖਵਾ,ਪਰਮਜੀਤ ਸਿੰਘ ਖਾਲਸਾ,ਮਾਨ ਸਿੰਘ ਗਰਚਾ,ਮਨਜੀਤ ਸਿੰਘ ਭੋਮਾ ਆਦਿ ਹਾਜ਼ਰ ਸਨ।