Connect with us

National

ਸੰਨੀ ਦਿਓਲ ਵਲੋਂ 2024 ਦੀ ਚੋਣਾਂ ਨਾ ਲੜਨ ਦਾ ਐਲਾਨ, ਦੇਖੋ ਕੀ ਦੱਸਿਆ ਕਾਰਨ

Published

on

ਫਿਲਮ ‘ਗਦਰ-2’ ਦੇ ਬਾਕਸ ਆਫਿਸ ‘ਤੇ ਹਿੱਟ ਹੋਣ ਤੋਂ ਬਾਅਦ ਸੰਨੀ ਦਿਓਲ ਨੇ ਰਾਜਨੀਤੀ ਛੱਡ ਕੇ ਫਿਲਮੀ ਅਦਾਕਾਰ ਵਜੋਂ ਕੰਮ ਕਰਨ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਸੰਨੀ ਦਿਓਲ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਾ ਚਾਹੁੰਦੇ ਹਨ। ਉਨ੍ਹਾਂ ਨੇ ਇਕ ਇੰਟਰਵਿਊ ‘ਚ 2024 ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ।

ਦੱਸ ਦੀਏ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਕ ਅਭਿਨੇਤਾ ਵਾਂਗ ਹੀ ਰਹਿਣਗੇ। ਤੁਸੀਂ ਕੋਈ ਜੌਬ ਕਰ ਸਕਦੇ ਹੋ ਪਰ ਤੁਸੀਂ ਕਈ ਮਲਟੀਪਲ ਜਾਬ ਨਹੀਂ ਕਰ ਸਕਦੇ। ਜਦੋਂ ਮੈਂ ਰਾਜਨੀਤੀ ਵਿੱਚ ਆਇਆ ਸੀ, ਮੈਂ ਸੋਚਿਆ ਸੀ ਕਿ ਅਜਿਹੀਆਂ ਚੀਜ਼ਾਂ ਹੋਣਗੀਆਂ, ਪਰ ਮੈਂ ਇੱਕ ਅਭਿਨੇਤਾ ਦੇ ਰੂਪ ਵਿੱਚ ਵੀ ਉਹ ਚੀਜ਼ਾਂ ਵੀ ਕਰ ਸਕਦਾ ਹਾਂ। ਕਿਉਂਕਿ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਸੰਨੀ ਦਿਓਲ ਨੇ ਕਿਹਾ ਕਿ ਇੱਕ ਐਕਟਰ ਹੋਣ ਦੇ ਨਾਤੇ ਮੈਂ ਉਹ ਕਰ ਸਕਦਾ ਹਾਂ ਜੋ ਮੇਰਾ ਦਿਲ ਚਾਹੁੰਦਾ ਹੈ। ਜੋ ਮੈਂ ਰਾਜਨੀਤੀ ਵਿੱਚ ਨਹੀਂ ਕਰਨਾ ਚਾਹੁੰਦਾ, ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਜੇਕਰ ਮੈਂ ਕਹਾਂ ਕਿ ਮੈਂ ਕਰਾਂਗਾ।

ਜਦੋਂ ਮੈਂ ਪਾਰਲੀਮੈਂਟ ਵਿੱਚ ਜਾਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਦੇਸ਼ ਚਲਾਉਣ ਵਾਲੇ ਲੋਕ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ, ਪਰ ਉਹ ਕਿਵੇਂ ਵਿਵਹਾਰ ਕਰਦੇ ਹਨ ਅਤੇ ਅਸੀਂ ਦੂਜਿਆਂ ਨੂੰ ਅਜਿਹਾ ਵਿਹਾਰ ਨਾ ਕਰਨ ਲਈ ਕਹਿੰਦੇ ਹਾਂ। ਸਾਨੂੰ ਚੰਗੇ ਵਿਹਾਰ ਦੀ ਲੋੜ ਹੈ। ਜਦੋਂ ਚੀਜ਼ਾਂ ਠੀਕ ਨਹੀਂ ਲੱਗਦੀਆਂ, ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਹੋਰ ਜਾ ਰਿਹਾ ਹਾਂ। ਮੈਂ ਹੁਣ 2024 ਵਿੱਚ ਕੋਈ ਚੋਣ ਨਹੀਂ ਲੜਾਂਗਾ। ਅਦਾਕਾਰ ਵਜੋਂ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੈਨੂੰ ਯਕੀਨ ਹੈ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਮੈਂ ਨੌਜਵਾਨਾਂ ਅਤੇ ਦੇਸ਼ ਦੀ ਬਿਹਤਰ ਸੇਵਾ ਕਰ ਸਕਦਾ ਹਾਂ।

ਸੰਨੀ ਦਿਓਲ ਨੇ ਕਿਹਾ ਕਿ ਰਾਜਨੀਤੀ ਉਨ੍ਹਾਂ ਦੇ ਪਰਿਵਾਰ ਦੇ ਅਨੁਕੂਲ ਨਹੀਂ ਹੈ। ਸੰਨੀ ਦਿਓਲ ਨੇ ਕਿਹਾ ਕਿ ਜੇਕਰ ਭਾਜਪਾ ਉਨ੍ਹਾਂ ਨੂੰ 2024 ਦੀਆਂ ਚੋਣਾਂ ਲੜਨ ਲਈ ਕਹੇਗੀ ਤਾਂ ਉਹ ਇਨਕਾਰ ਕਰ ਦੇਣਗੇ। ਜੋ ਉਹ ਨਹੀਂ ਕਰ ਸਕਦੇ, ਉਨ੍ਹਾਂ ਨੇ ਇੱਕ ਵਾਰ ਕੋਸ਼ਿਸ਼ ਕੀਤੀ ਹੈ। ਉਹ ਰਾਜਨੀਤੀ ਨਹੀਂ ਕਰ ਸਕਦੇ ਅਤੇ ਨਾ ਹੀ ਕਰਨਾ ਚਾਹੁੰਦੇ ਨੇ । ਇਹ ਉਨਾਂ ਦੀ ਆਪਣੀ ਮਰਜੀ ਹੈ