Connect with us

Uncategorized

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਨੇ ਲਿਆ ਨਵਾਂ ਮੋੜ,ਸੁਪਰੀਮ ਕੋਰਟ ਦਾ ਨਵਾਂ ਫੈਸਲਾ

ਐੱਫ ਆਈ ਆਰ ਪਟਨਾ ਤੋਂ ਮੁੰਬਈ ਟਰਾਂਸਫਰ ਕਰਨ ਦੀ ਮੰਗ

Published

on

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ 
ਸੁਪਰੀਮ ਕੋਰਟ ਦਾ ਨਵਾਂ ਫੈਸਲਾ ਅੱਜ 
ਐੱਫ ਆਈ ਆਰ ਮੁੰਬਈ ਟਰਾਂਸਫਰ ਕਰਨ ਦੀ ਮੰਗ 
19 ਅਗਸਤ :ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦਾ ਮਾਮਲਾ ਦਿਨੋ-ਦਿਨ ਉਲਝਦਾ ਹੀ ਜਾ ਰਿਹਾ। ਸੁਸ਼ਾਂਤ ਸਿੰਘ ਸਿੰਘ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਨੇ ਬਿਹਾਰ ਪੁਲਿਸ ਕੋਲ ਵੀ ਐੱਫ ਆਈ ਆਰ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਰੀਆ ਚੱਕਰਵਰਤੀ ਨਾਮ ਸਾਹਮਣੇ ਆ ਰਿਹਾ ਸੀ ਅਤੇ ਅੱਜ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਤੀ ਦੀ ਮੰਗ ਉੱਤੇ ਸੁਪਰੀਮ ਕੋਰਟ ਪਟਨਾ ਵਿੱਚ ਦਰਜ ਐੱਫ ਆਈ ਆਰ ਨੂੰ ਮੁੰਬਈ ਵਿੱਚ ਟਰਾਂਸਫਰ ਕਰਨ ਤੇ ਫੈਸਲਾ ਸੁਣਾਏਗਾ। ਸੁਪਰੀਮ ਕੋਰਟ ਦੀ ਵੈਬਸਾਈਟ ਉੱਤੇ ਅਪਲੋਡ ਕੇਸ ਸੂਚੀ ਦੇ ਅਨੁਸਾਰ ਜਸਟਿਸ ਰਿਸ਼ੀਕੇਸ਼ ਰਾਏ ਦੀ ਬੈਂਚ ਵੱਲੋ ਫੈਸਲਾ ਸੁਣਾਇਆ ਜਾਵੇਗਾ।
ਸੁਪਰੀਮ ਕੋਰਟ ਨੇ ਪਟਨਾ ਵਿੱਚ ਦਰਜ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਬਿਹਾਰ ਸਰਕਾਰ ਦੀ ਸਿਫਾਰਸ਼ ਨੂੰ ਸਹੀ ਠਹਿਰਾਇਆ ਹੈ। 
ਇਸ ਕੇਸ ਦਾ ਰੂਪ ਦਿਨੋ-ਦਿਨ ਬਦਲ ਰਿਹਾ ਹੈ,ਮਾਮਲੇ ਵਿੱਚ ਨਵੇਂ ਪਾਤਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।