ਚੰਡੀਗੜ, 18 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਆਗੂ ਅਮਿਤ ਰਤਨ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ...
ਨਾਭਾ, 17 ਜੂਨ (ਭੁਪਿੰਦਰ ਸਿੰਘ): ਦੇਸ਼ ਅੰਦਰ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਨਾਲ ਜਿੱਥੇ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ...
ਚੰਡੀਗੜ੍ਹ, 15 ਜੂਨ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਤਰਾਈ ਖੇਤਰ ਦੇ...
ਚੰਡੀਗੜ, 9 ਜੂਨ : ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਨੂੰ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨਤਾਰਨ ਤੋਂ ਅੰਮ੍ਰਿਤਸਰ ਤੱਕ ਪੰਜ ਗੁਰਧਾਮਾ ਨੂੰ ਜੋੜ ਕੇ ਨਵਾਂ ਸਿੱਖ ਸਰਕਟ ਬਣਾਉਣ ਦੀਆਂਹਦਾਇਤਾਂ ਜਾਰੀ ਕੀਤੀਆਂ ਹਨ। ਇਹ ਸਰਕਟ ਤਜਵੀਜ਼ਸੁਦਾ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦਾ ਹਿੱਸਾ ਹੋਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆਕਿ ਉਹਨਾਂ ਨੂੰ ਕੇਂਦਰੀ ਹਾਈਵੇ ਮੰਤਰੀ ਨਿਤਿਨ ਗਡਕਰੀ ਤੋਂ ਇਸ ਬਾਬਤ ਸੂਚਨਾ ਪ੍ਰਾਪਤ ਹੋਈ ਹੈ ਤੇ ਅਜਿਹਾ ਵਿਸ਼ਵਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨਵਿਚ ਰੱਖਦਿਆਂ ਕੀਤੀ ਗਈ ਬੇਨਤੀ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਹਾਈਵੇ ਮੰਤਰੀ ਨੇ ਉਹਨਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਸਾਰੇ ਮਾਮਲੇ ਦੀ ਘੋਖ ਕਰਵਾਉਣਗੇ ਤੇ ਹੁਣ ਵਾਇਆ ਨਕੋਦਰ ਨਵਾਂਗ੍ਰੀਨਫੀਲਡ ਰਾਹ ਤਿਆਰ ਹੋਵੇਗਾ ਜੋ ਪੰਜ ਵੱਖ ਵੱਖ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਸਾਰੇ ਸਿੱਖ ਗੁਰਧਾਮਾਂ ਨੂੰ ਜੋੜਨ ਦਾ ਕੰਮ ਕਰੇਗਾ ਤੇ ਇਹ ਐਕਸਪ੍ਰੈਸਵੇਅਡੇਰਾ ਬਾਬਾ ਨਾਨਕ ਤੱਕ ਜੋੜਿਆ ਜਾਵੇਗਾ ਜਿਸ ਨਾਲ ਸਿੱਧਾ ਸੰਪਰਕ ਹਾਲ ਹੀ ਵਿਚ ਤਿਆਰ ਹੋਏ ਕਰਤਾਰਪੁਰ ਸਾਹਿਬ ਲਾਂਘੇ ਤੱਕ ਜੁੜ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹਨਾ ਕਦਮਾਂ ਨਾਲ ਜਿਥੇ ਅੰਮ੍ਰਿਤਸਰ ਤੱਕ ਸਭ ਤੋਂ ਛੋਟਾ ਰਾਹ ਮਿਲ ਜਾਵੇਗਾ ਉਥੇ ਹੀ ਪਵਿੱਤਰ ਸ਼ਹਿਰ ਦਾ ਦਿੱਲੀ ਨਾਲ ਸਿੱਧਾਸੰਪਰਕ ਸਥਾਪਿਤ ਹੋ ਜਾਵੇਗਾ ਜੋ ਕਿ ਅੰਮ੍ਰਿਤਸਰ ਦੇ ਵਸਨੀਕਾਂ ਦੀ ਚਿਰੋਕਣੀ ਇੱਛਾ ਸੀ ਤੇ ਇਸ ਨਾਲ ਸਿੱਖਾਂ ਦੀ ਪੰਜ ਗੁਰਧਾਮਾਂ ਤੱਕ ਤੇਜ਼ ਰਫਤਾਰ ਪਹੁੰਚਸਥਾਪਿਤ ਹੋ ਜਾਵੇਗੀ। ਸ੍ਰੀਮਤੀ ਬਾਦਲ ਨੇ ਹਾਈਵੇ ਮੰਤਰੀ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਐਕਸਪ੍ਰੈਸਵੇਅ ਨੂੰ ਸਹੀ ਤਰੀਕੇ ਜੋੜਿਆ ਹੈ ਜਦਕਿਕਾਂਗਰਸ ਸਰਕਾਰ ਨੇ ਕਰਤਾਰਪੁਰ ਤੇ ਅੰਮ੍ਰਿਤਸਰ ਵਿਚਾਲੇ ਹਾਈਵੇ ਨੂੰ ਇਸ ਐਕਸਪ੍ਰੈਸਵੇਅ ਦਾ ਹਿੱਸਾ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ।
ਸਿੱਖ ਕੌਮ ਦੇ ਛੇਵੇਂ ਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ...
ਦੇਸ਼ ਭਰ ਦੇ ਵਿਚ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਕੋਈ ਭਗਤ ਕਬੀਰ ਦਾਸ ਜੀ ਨੂੰ ਜਨਮ ਦਿਹਾੜੇ ਤੇ ਵਧਾਈਆਂ ਦੇ...
ਚੰਡੀਗੜ੍ਹ, 2 ਜੂਨ : ਕੇਂਦਰੀ ਫ਼ੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ 2016 ਵਿੱਚ ਕੀਤੀ ਮੰਗ ਨੂੰ ਅੱਜ ਨਿਤਿਨ ਗਡਕਰੀ ਨੇ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ...
ਕੇਂਦਰ ਸਰਕਾਰ ਤੋਂ ਪੰਜਾਬ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ, ਬ੍ਰਹਮਪੁਰੇ ਦੀ ਹਰਸਿਮਰਤ ਨੂੰ ਨਸੀਹਤ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ...
ਮੁਹਾਲੀ ਦੀ ਰਹਿਣ ਵਾਲੀ ਹਰਲੀਨ ਕੌਰ ਦਿਓਲ ਵੋਮੈਨ ਕ੍ਰਿਕੇਟ ਤੇ ਯੂਥ ਲਈ ਆਦਰਸ਼ ਬਣੀ ਜਿਸਨੂੰ ਹਰਮਨਪ੍ਰੀਤ ਕੌਰ ਭੁੱਲਰ ਦੀ ਥਾਂ ‘ਤੇ ਨੈਸ਼ਨਲ ਵੂਮੈਨ ਕ੍ਰਿਕਟ ਟੀਮ ‘ਚ...
ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਰਾਹੀਂ ਸ਼ਰਧਾਂਜਲੀ ਦਿੱਤੀ। ਪੰਜਵੇਂ ਗੁਰੂ ਸ਼੍ਰੀ...