ਕਪੂਰਥਲਾ, 3 ਮਈ : ਕੋਰੋਨਾ ਖ਼ਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਗਨਰੇਗਾਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂਹਨ। ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰਹਾਜ਼ਰ ਸਨ।
ਚੰਡੀਗੜ੍ਹ, 25 ਅਪ੍ਰੈਲ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ। ਇਸ ਲੌਕਡਾਊਨ ਨੂੰ ਦੇਖਦਿਆਂ ਮਹਾਰਾਸ਼ਟਰਾ ਦੇ ਆਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਸਥਾਪਨਾ ਐਕਟ ਅਧੀਨ ਸਾਰੀਆਂ ਦੁਕਾਨਾਂ ਸਮੇਤ ਰਿਹਾਇਸ਼ੀ ਕੰਪਲੈਕਸਾਂ ਅਤੇ ਮਾਰਕੀਟ ਕੰਪਲੈਕਸਾਂ ਦੀਆਂ ਦੁਕਾਨਾਂ, ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ municipal corporation ਦੀਆਂ ਸੋਧੀਆਂ ਚੱਕਬੰਦੀਆਂ ਨੂੰ ਹੁਣ ਤੋਂ ਬੰਦ ਕਰਨ ਤੋਂ ਰੋਕਿਆ ਜਾਵੇਗਾ। ਜਿਸਦਾ ਅਸਰ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਦੇਖਣ ਨੂੰ ਮਿਲਿਆ ਜਦੋ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਖੋਲ ਦਿਤੀਆਂ ਗਈਆਂ ਹਨ। ਦਸ ਦਈਏ ਕਿ ਲਗਭਗਇੱਕ ਮਹੀਨੇ ਬਾਅਦ ਇਹ ਦੁਕਾਨਾਂ ਖੁਲੀਆਂ ਹਨ। ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦੁਕਾਨਾਂ ਅਤੇ ਸਥਾਪਨਾ ਐਕਟ ਤਹਿਤ ਰਜਿਸਟਰਡ ਸਾਰੀਆਂਦੁਕਾਨਾਂ, ਰਿਹਾਇਸ਼ੀ ਕੰਪਲੈਕਸਾਂ ਦੀਆਂ ਦੁਕਾਨਾਂ ਨੂੰ ਹੁਣ ਤਾਲਾਬੰਦੀ ਤੋਂ ਛੋਟ ਦਿੱਤੀ ਗਈ ਹੈ। ਦਸ ਦਈਏ ਕਿ ਹੌਟਸਪੌਟ / ਕੰਟੇਨਮੈਂਟ ਜ਼ੋਨਾਂ ਵਾਲੇ ਸੂਬਿਆਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।
ਚੰਡੀਗੜ, 10 ਅਪ੍ਰੈਲ: ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਸ਼ੁਕਰਵਾਰ ਨੂੰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜਮੀ ਕਰ ਦਿੱਤਾ ਹੈ।...
28 ਮਾਰਚ : ਕੋਰੋਨਾ ਵਾਇਰਸ ਨੇ ਦੇਸ਼ ਅੰਦਰ ਤਰਸਯੋਗ ਹਾਲਾਤ ਬਣਾ ਦਿੱਤੇ ਹਨ।ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਅੰਦਰ...
ਪੁਲਿਸ ਵੱਲੋਂ ਬੱਚੇ ਦੀ ਭਾਲ ਜਾਰੀ ਤਰਨ ਤਾਰਨ,19 ਮਾਰਚ(ਪਵਨ ਕੁਮਾਰ): ਤਰਨਤਾਰਨ ਵਿਖੇ ਗੁਜਰਾਂ ਦੇ ਡੇਰੇ ਵਿੱਚੋ ਬੀਤੀ ਰਾਤ ਢਾਈ ਮਹੀਨੇ ਦਾ ਬੱਚਾ ਭੇਦਭਰੀ ਹਾਲਤ ਵਿੱਚ ਅਗਵਾ...