ਗੁਰਦਾਸਪੁਰ, 25ਅਗਸਤ 2023: ਬੀਤੀ ਰਾਤ ਚੋਰਾਂ ਨੇ ਡਾਲਾ ਮੋੜ ਪਿੰਡਾ ਵਿੱਚ ਸੱਤ ਦੁਕਾਨਾਂ ਦੇ ਤਾਲੇ ਤੋੜ ਕੇ ਕਰੀਬ 50 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਸਾਮਾਨ...
ਪੰਜਾਬ ਦੇ ਲੁਧਿਆਣਾ ਵਿੱਚ 28 ਨਵੰਬਰ 2021 ਨੂੰ ਗੁਆਂਢੀ ਦੀ ਢਾਈ ਸਾਲ ਦੀ ਧੀ ਦਿਲਰੋਜ ਦਾ ਕਤਲ ਕਰਨ ਵਾਲੀ ਔਰਤ ਦੇ ਪਤੀ ਨੂੰ ਪੁਲਿਸ ਨੇ ਚੋਰੀ...
ਦੇਵਾਸ ਦੇ ਜ਼ਿਲ੍ਹਾ ਕੁਲੈਕਟਰ ਚੰਦਰਮੌਲੀ ਸ਼ੁਕਲਾ ਅਤੇ ਪੁਲਿਸ ਸੁਪਰਡੈਂਟ ਸ਼ਿਵ ਦਿਆਲ ਸਿੰਘ ਸ਼ੁੱਕਰਵਾਰ ਨੂੰ ਦੇਵਾ ਕਤਲੇਆਮ ਮਾਮਲੇ ਦੇ ਮੁੱਖ ਮੁਲਜ਼ਮਾਂ ਸੁਰਿੰਦਰ ਚੌਹਾਨ ਦੇ ਘਰ ਅਤੇ ਦੁਕਾਨਾਂ...
ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ 'ਚ ਸਥਿਤ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ਵਿੱਚ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ। ਕਰੀਬ ਅੱਠ ਵਜੇ ਲੱਗੀ...
ਸੰਗਰੂਰ, 7 ਮਈ : ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਜਿਸਦੇ ਚਲਦਿਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਲੋਕ ਘਰਾਂ ਅੰਦਰ ਬੰਦ ਹਨ। ਦਸ ਦਈਏ ਕਿ ਜਿੱਥੇ ਕੋਰੋਨਾ ਕਾਰਨ ਲੋਕਾਂ ਦੀ ਤੰਗੀ ਨੂੰ ਦੇਖਦਿਆਂ ਇਸ ਲੌਕਡਾਊਨ ‘ਚ ਢਿੱਲ ਦਿੱਤੀ ਗਈ ਹੈ ਉੱਥੇ ਹੀ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲਣ ‘ਤੇ ਵਾਦ ਵਿਵਾਦ ਹੁੰਦਾ ਆਇਆ, ਜਿਸਤੋ ਬਾਅਦ ਅੱਜ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲਣ ਵਿੱਚ ਵੀ ਢਿੱਲ ਦਿੱਤੀ ਗਈ ਹੈ। ਠੇਕਾ ਖੋਲ੍ਹਣ ਦਾ ਸਮਾਂ ਸਵੇਰ ਦੇ 7 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਅਤੇ ਵਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਦਿਨਾਂ ਦੇ ਹੋਏ ਨੁਕਸਾਨ ਦੀ ਫੀਸ ਮੁਆਫ ਕਰਨਅਤੇ ਕਿਹਾ ਕਿ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਕੀਤੀ ਜਾ ਸਕਦੀ।
ਦਿੱਲੀ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਲੌਕਡਾਊਨ ਦੌਰਾਨ ਇੱਕ ਮਹੀਨੇ ਤੱਕ ਸ਼ਰਾਬ ਤੋਂ ਦੂਰ ਰਹੇ ਲੋਕਾਂ ਨੂੰ ਜਿਉਂ ਹੀ ਇਹ ਪਤਾ ਲੱਗਾ ਕਿ ਠੇਕੇ ਖੁੱਲ੍ਹ ਗਏ ਹਨ ਤਾਂ ਲੋਕ ਸਵੇਰ ਤੋਂ ਹੀ ਠੇਕਿਆਂ ਅੱਗੇ ਕਤਾਰਾਂ ‘ਚ ਖੜ੍ਹੇ ਹੋ ਗਏ ਹਨ। ਦਿੱਲੀ ਵਿੱਚ ਲੋਕਾਂ ਨੇ ਨਾ ਤਾਂ ਮਾਸਕ ਪਾਏ ਹਨ ਅਤੇ ਨਾ ਹੀ ਸੋਸ਼ਲ ਡਿਸਟੈਂਨਸਿੰਗ ਦਾ ਧਿਆਨ ਰੱਖ ਰਹੇ ਹਨ।ਜਿਸਨੂੰ ਦੇਖਦਿਆਂ ਪ੍ਰਸ਼ਾਸ਼ਨ ਵਲੋਂ ਦਿੱਲੀ ‘ਚ ਸਖ਼ਤਾਈ ਕੀਤੀ ਗਈ ਹੈ ਅਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ।
ਕੋਰੋਨਾ ਦਾ ਕਹਿਰ ਦੁਨੀਆ ਭਰ ‘ਚ ਫੈਲਿਆ ਹੋਇਆ ਹੈ ਜਿਸਦੇ ਕਰਕੇ ਲਾਕਡਾਊਨ ‘ਚ ਵਾਧਾ ਕੀਤਾ ਗਿਆ ਤਾਂ ਜੋ ਦੇਸ਼ ‘ਚ ਕੋਰੋਨਾ ਦੇ ਕਹਿਰ ਨੂੰ ਰੋਕਿਆ ਜਾ...