Connect with us

Uncategorized

ਤਾਨੀਆ ਨੇ ਫਿਲਮ ‘ਲੇਖ’ ਦੀ ਰੌਣਕ ਬਣ ਜਿੱਤਿਆ ਦਿਲ, ਅੱਜ ਮਨਾ ਰਹੀ 29ਵਾਂ ਜਨਮਦਿਨ

Published

on

ਪਾਲੀਵੁੱਡ ਫਿਲਮ ਇੰਡਸਟਰੀ ਵਿੱਚ ਆਪਣੇ ਹਰ ਕਿਰਦਾਰ ਅਤੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸਟਾਰ ਤਾਨੀਆ ਹਰ ਕਿਸੇ ਦੀ ਪਸੰਦੀਦਾ ਬਣ ਚੁੱਕੀ ਹੈ। ਸਾਲ 2018 ਵਿੱਚ ਫਿਲਮ ਕਿਸਮਤ ਵਿੱਚ ਤਾਨੀਆ ਨੇ ਅਮਨ ਨਾਂਅ ਦੇ ਕਿਰਦਾਰ ਨਾਲ ਇੰਡਸਟਰੀ ਵਿੱਚ ਕਦਮ ਰੱਖਿਆ।

ਇਸ ਤੋਂ ਬਾਅਦ ਤਾਨੀਆ ਨੇ ਫਿਲਮ ਸਨ ਆਫ ਮਨਜੀਤ ਸਿੰਘ ਵਿੱਚ ਸਿਮਰਨ ਦੀ ਭੂਮਿਕਾ ਨਿਭਾਈ। ਤਾਨੀਆ ਨੇ ਫਿਲਮ ਪਟੋਲੇ, ਰੱਬ ਦਾ ਰੇਡੀਓ 2 ਅਤੇ ਸੁਫਨਾ ਵਿੱਚ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ। ਦੱਸ ਦੇਈਏ ਕਿ ਅੱਜ ਤਾਨੀਆ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਆਓ ਜਾਣਿਏ ਅਦਾਕਾਰਾ ਬਾਰੇ ਖਾਸ।

ਜਾਣਕਾਰੀ ਲਈ ਦੱਸ ਦੇਈਏ ਕਿ 6 ਮਈ 1993 ਵਿੱਚ ਜਨਮੀ ਤਾਨੀਆ ਨੂੰ ਦੋ ਬ੍ਰਿਟਿਸ਼ ਏਸ਼ੀਆ ਟੀਵੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਕਿਸਮਤ (2018) ਵਿੱਚ ਉਸਦੇ ਪ੍ਰਦਰਸ਼ਨ ਲਈ “ਸਰਬੋਤਮ ਸਹਾਇਕ ਅਦਾਕਾਰਾ” ਵਜੋਂ ਇੱਕ ਅਵਾਰਡ ਆਪਣੇ ਨਾਮ ਕੀਤਾ ਸੀ।

ਤਾਨੀਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ‘ਕਿਸਮਤ’ (2018) ਨਾਲ ਕੀਤੀ ਸੀ। ਇਸੇ ਸਾਲ ਉਨ੍ਹਾਂ ਨੇ ਫਿਲਮ ‘ਸਨ ਆਫ ਮਨਜੀਤ ਸਿੰਘ’ ਲਈ ਕੰਮ ਕੀਤਾ। ਤਾਨੀਆ ਫਿਲਮ ”ਕਿਸਮਤ” ”ਚ ਇਕ ਗੀਤ ”ਗਲਾਂ ਤੇਰੀਆਂ” ਨਾਲ ਮਸ਼ਹੂਰ ਹੋਈ ਸੀ।