Connect with us

National

ਚੰਡੀਗੜ੍ਹ ‘ਚ ਮੁੜ ਵਧਿਆ ਤਾਪਮਾਨ, ਗਰਮੀ ਵਧਣ ਕਾਰਨ ਬਿਜਲੀ ਦੀ ਖ਼ਪਤ ‘ਚ ਹੋ ਰਿਹਾ ਵਾਧਾ

Published

on

ਚੰਡੀਗੜ੍ਹ ਵਿਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਰਿਹਾ। ਇਹ ਆਮ ਤਾਪਮਾਨ ਤੋਂ ਕੁੱਝ 6 ਡਿਗਰੀ ਜ਼ਿਆਦਾ ਸੀ। ਉੱਥੇ ਹੀ ਘੱਟੋ-ਘੱਟ ਤਾਪਮਾਨ 26.5 ਡਿਗਰੀ ਰਿਹਾ ਜੋ ਆਮ ਤੋਂ ਲਗਭਗ 1 ਡਿਗਰੀ ਜ਼ਿਆਦਾ ਸੀ। ਮੌਸਮ ਵਿਭਾਗ ਦੇ ਮੁਤਾਬਕ ਵੀਰਵਾਰ ਨੂੰ ਵੱਧੋ ਵੱਧ ਤਾਪਮਾਨ 26.5 ਡਿਗਰੀ ਰਹਿ ਸਕਦਾ ਹੈ। ਚੰਡੀਗੜ੍ਹ ਵਿਚ ਮੌਸਮ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਵੱਧ ਰਹੀ ਬਿਜਲੀ ਦੀ ਖ਼ਪਤ

ਚੰਡੀਗੜ੍ਹ ਵਿਚ ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਬਿਜਲੀ ਦੀ ਖ਼ਪਤ ਵੀ ਵੱਧ ਗਈ ਹੈ। 26 ਮਈ ਨੂੰ ਚੰਡੀਗੜ੍ਹ ਵਿਚ ਬਿਜਲੀ ਦੀ ਮੰਗ 377 ਮੈਗਾਵਾਟ, 27 ਮਈ ਨੂੰ 423 ਮੈਗਾਵਾਟ, 28 ਮਈ ਨੂੰ 424 ਮੈਗਾਵਾਟ ਤੇ 29 ਮਈ ਨੂੰ 423 ਮੈਗਾਵਾਟ ਰਹੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗਰਮੀ ਵੱਧਣ ਕਾਰਨ ਬਿਜਲੀ ਦੀ ਖ਼ਪਤ ਵਿਚ ਵਾਧਾ ਹੋ ਰਿਹਾ ਹੈ |

 

ਗਰਮੀ ਤੋਂ ਬਚਣ ਦੇ ਤਰੀਕੇ

ਵੱਧਦੀ ਗਰਮੀ ਤੇ ਲੂ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਘਰਾਂ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਖ਼ੁਦ ਨੂੰ ਗਰਮੀ ਤੋਂ ਬਚਾਉਣ ਲਈ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਬਿਨਾਂ ਮਤਲਬ ਧੁੱਪ ਵਿਚ ਬਾਹਰ ਨਾ ਜਾਓ, ਖੁੱਲ੍ਹੇ-ਡੁੱਲ੍ਹੇ ਕੱਪੜੇ ਪਹਿਨੋ, ਬਾਹਰ ਜਾਣ ਸਮੇਂ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ ਤੇ ਬਾਰ ਬਾਰ ਪਾਣੀ ਪੀਂਦੇ ਰਹੋ।