Connect with us

National

ਕਰੇਨ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ ਦੀ ਖ਼ਬਰ

Published

on

ਤਾਮਿਲਨਾਡੂ ਦੇ ਅਰਾਕੋਨਮ ਵਿੱਚ ਐਤਵਾਰ ਰਾਤ ਨੂੰ ਇੱਕ ਮੰਦਰ ਦੇ ਤਿਉਹਾਰ ਦੌਰਾਨ ਇੱਕ ਕਰੇਨ ਡਿੱਗਣ ਕਾਰਨ 4 ਲੋਕਾਂ ਦੀ ਮੌਤ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਲਗਭਗ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਬਿਕ ਰਾਨੀਪੇਟ ਜ਼ਿਲੇ ‘ਚ ਨੇਮੀਲੀ ਦੇ ਨਾਲ ਲੱਗਦੇ ਕਿਲੀਵੇਦੀ ਖੇਤਰ ‘ਚ ਮੰਡੀਅਮਨ ਮੰਦਿਰ ਮਾਈਲਰ ਚ ਤਿਉਹਾਰ ਦਾ ਆਯੋਜਨ ਕੀਤਾ ਜਾ ਰਿਹਾ ਸੀ ਉਸੇ ਦੌਰਾਨ ਇਹ ਭਿਆਨਕ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ‘ਚ ਕਰੇਨ ਦੇ ਅਚਾਨਕ ਡਿੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਇਆ ਹਨ ।

ਦਿ ਹਿੰਦੂ ਦੀ ਰਿਪੋਰਟ ਮੁਤਾਬਕ ਇਹ ਘਟਨਾ ਰਾਤ ਕਰੀਬ 8:15 ਵਜੇ ਵਾਪਰੀ।। ਸੂਤਰਾਂ ਮੁਤਾਬਕ ਇਲਾਕੇ ਦੇ ਸੈਂਕੜੇ ਲੋਕ ਨੇਮੀਲੀ ਸਥਿਤ ਮੰਡੀ ਅੱਮਾਨ ਮੰਦਰ ‘ਚ ਤਿਉਹਾਰ ਲਈ ਇਕੱਠੇ ਹੋਏ ਸਨ। ਇਹ ਹਾਦਸਾ ਮਾਈਲੇਰੂ ‘ਚ ਇਕ ਪ੍ਰੋਗਰਾਮ ਦੌਰਾਨ ਵਾਪਰਿਆ, ਜਿੱਥੇ ਲੋਕਾਂ ਨੇ ਕ੍ਰੇਨ ਦੀ ਸਵਾਰੀ ਕਰਕੇ ਮੰਦਰ ਦੀਆਂ ਮੂਰਤੀਆਂ ‘ਤੇ ਫੁੱਲਮਾਲਾਵਾਂ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਭਿਆਨਕ ਘਟਨਾ ਵਾਪਰ ਗਈ ਇਸ ਤੋਂ ਬਾਅਦ ਕਰੇਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਥੇ ਹੀ ਇਸ ਮਾਮਲੇ ‘ਚ ਇੰਡੀਆ ਪੋਸਟ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿਚ ਇਕ ਬੱਚੀ ਸਮੇਤ ਲਗਭਗ 9 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਪੁੰਨਈ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ, ਅਰਾਕੋਨਮ ਸਰਕਾਰੀ ਹਸਪਤਾਲ ਅਤੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਸਮੇਂ ਕਰੇਨ ਦੇ ਆਲੇ-ਦੁਆਲੇ 1500 ਦੇ ਕਰੀਬ ਸ਼ਰਧਾਲੂ ਮੌਜੂਦ ਦਸੇ ਜਾ ਰਹੇ ਸੀ ਸਨ।ਜਾਣਕਾਰੀ ਮੁਤਾਬਿਕ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।