Connect with us

News

ਕਤਰ ‘ਚ ਭਿਆਨਕ ਧਮਾਕਾ ! 13 ਲੋਕਾਂ ਦੀ ਮੌਤ, 12 ਭਾਰਤੀਆਂ ਸਮੇਤ 66 ਜ਼ਖਮੀ

Published

on

ਸੋਮਵਾਰ ਨੂੰ ਖਾੜੀ ਦੇਸ਼ ਕਤਰ ਦੇ ਇੱਕ ਪ੍ਰਮੁੱਖ ਗੈਸ ਨਿਰਯਾਤ ਬੰਦਰਗਾਹ ‘ਤੇ ਹੋਏ ਧਮਾਕੇ ਵਿੱਚ ਘੱਟੋ-ਘੱਟ 13 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਤਰ ਦੇ ਊਰਜਾ ਮੰਤਰੀ ਸਾਦ ਬਿਨ ਸ਼੍ਰੀਦਾ ਅਲ-ਕਾਬੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ, ‘ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ਵਿੱਚ ਹੋਏ ਧਮਾਕੇ ਵਿੱਚ ਭਾਰਤੀਆਂ ਸਣੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 66 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।”

ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਕਤਰ ਦੇ ਰਾਸ ਲਾਫਾਨ ਉਦਯੋਗਿਕ ਸ਼ਹਿਰ ਵਿੱਚ ਇੱਕ ਫੈਕਟਰੀ ਧਮਾਕੇ ਵਿੱਚ ਮਾਰੇ ਗਏ 13 ਲੋਕਾਂ ਵਿੱਚ ਬਾਰਾਂ ਭਾਰਤੀ ਸ਼ਾਮਲ ਹਨ। ਦੋਹਾ ਵਿੱਚ ਭਾਰਤੀ ਦੂਤਾਵਾਸ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, “ਕਤਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਰਾਤ ਨੂੰ ਰਾਸ ਲਾਫਾਨ ਵਿੱਚ ਹੋਏ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ।” ਪੋਸਟ ਵਿੱਚ ਕਤਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਸ ਦੌਰਾਨ, ਕਤਰ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਤਵਾਰ ਸ਼ਾਮ ਨੂੰ ਰਾਸ ਲਾਫਾਨ ਇੰਡਸਟਰੀਅਲ ਸਿਟੀ ਵਿੱਚ ਬਰਜ਼ਾਨ ਸਥਾਨਕ ਗੈਸ ਸਪਲਾਈ ਪਲਾਂਟ ਵਿੱਚ ਕੰਮ ਦੌਰਾਨ “ਤਕਨੀਕੀ ਖਰਾਬੀ” ਕਾਰਨ ਹੋਏ ਧਮਾਕੇ ਅਤੇ ਬਾਅਦ ਵਿੱਚ ਲੱਗੀ ਅੱਗ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 66 ਹੋਰ ਜ਼ਖਮੀ ਹੋ ਗਏ। ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਦੇ ਸਹਿਯੋਗ ਨਾਲ ਤੁਰੰਤ ਰਾਸ ਲਾਫਾਨ ਵਿੱਚ ਬਚਾਅ ਕਾਰਜ ਸ਼ੁਰੂ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਅਤੇ ਘਟਨਾ ਸਥਾਨ ‘ਤੇ ਬਚਾਅ ਅਤੇ ਰਾਹਤ ਕਾਰਜ ਪੂਰੇ ਕਰ ਲਏ ਗਏ ਹਨ।