Connect with us

National

ਕਸ਼ਮੀਰ ਵਿੱਚ 3 ਸਾਲਾਂ ‘ਚ ਸਭ ਤੋਂ ਵੱਡਾ ਅੱਤਵਾਦੀ ਹ+ਮ+ਲਾ…

Published

on

ਜੰਮੂ ਕਸ਼ਮੀਰ 14ਸਤੰਬਰ 2023:  ਪਿਛਲੇ 3 ਦਿਨਾਂ ‘ਚ ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ 3 ਫੌਜ ਅਤੇ ਪੁਲਸ ਅਧਿਕਾਰੀ ਸ਼ਹੀਦ ਹੋ ਗਏ। ਇੱਕ ਸਿਪਾਹੀ ਲਾਪਤਾ ਹੈ। ਦਰਅਸਲ, ਅਨੰਤਨਾਗ ਜ਼ਿਲੇ ਦੇ ਗਡੋਲ ‘ਚ 3 ਤੋਂ 4 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਸ ਨੇ ਮੰਗਲਵਾਰ ਸ਼ਾਮ ਨੂੰ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਰਾਤ ਪੈਣ ‘ਤੇ ਕਾਰਵਾਈ ਬੰਦ ਕਰ ਦਿੱਤੀ ਗਈ।

13 ਸਤੰਬਰ ਬੁੱਧਵਾਰ ਦੀ ਸਵੇਰ ਨੂੰ ਜਦੋਂ ਦੁਬਾਰਾ ਤਲਾਸ਼ੀ ਸ਼ੁਰੂ ਕੀਤੀ ਗਈ ਤਾਂ ਅੱਤਵਾਦੀਆਂ ਨੇ ਸੰਘਣੇ ਜੰਗਲ ‘ਚ ਘਾਤ ਲਗਾ ਕੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਕਾਰਨ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਣਚੱਕ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਸ਼ਹੀਦ ਹੋ ਗਏ। ਮਨਪ੍ਰੀਤ ਮੋਹਾਲੀ ਦਾ ਰਹਿਣ ਵਾਲਾ ਸੀ ਅਤੇ ਮੇਜਰ ਆਸ਼ੀਸ਼ ਪਾਣੀਪਤ ਦਾ ਰਹਿਣ ਵਾਲਾ ਸੀ ਅਤੇ ਭੱਟ ਕਸ਼ਮੀਰ ਦੇ ਬਡਗਾਮ ਦਾ ਸੀ।

ਲਸ਼ਕਰ-ਏ-ਤੋਇਬਾ ਨਾਲ ਜੁੜੇ ਪਾਬੰਦੀਸ਼ੁਦਾ ਰੈਜ਼ਿਸਟੈਂਸ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨਾਲ 4 ਅਗਸਤ ਨੂੰ ਕੁਲਗਾਮ ਦੇ ਜੰਗਲ ‘ਚ ਹੋਏ ਮੁਕਾਬਲੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਕਸ਼ਮੀਰ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ 30 ਮਾਰਚ 2020 ਨੂੰ ਕਸ਼ਮੀਰ ਦੇ ਹੰਦਵਾੜਾ ਵਿੱਚ 18 ਘੰਟੇ ਚੱਲੇ ਹਮਲੇ ਵਿੱਚ ਕਰਨਲ, ਮੇਜਰ ਅਤੇ ਸਬ-ਇੰਸਪੈਕਟਰ ਸਮੇਤ ਪੰਜ ਅਧਿਕਾਰੀ ਸ਼ਹੀਦ ਹੋ ਗਏ ਸਨ।