Punjab
25 ਟਰੈਕਟਰਾਂ ‘ਤੇ ਗਈ ਮੁੰਡੇ ਦੀ ਬਰਾਤ, ਹੋਈ ਹਰ ਪਾਸੇ ਚਰਚਾ

ਸੁਲਤਾਨਪੁਰ, 04 ਮਰਚ (ਜਗਜੀਤ ਸਿੰਘ ਧੰਜੂ) ਵਿਆਹ ਦਾ ਸੀਜ਼ਨ ਚੱਲ ਰਿਹਾ ਏ ਅਤੇ ਵਿਆਹਾਂ ਦੀ ਭਰਮਾਰ ਹੈ। ਹਰ ਕੋਈ ਵਿਆਹ ‘ਚ ਇਕ ਤੋਂ ਵੱਧ ਕੇ ਇਕ ਚੀਜ਼ ਕਰਨੀ ਚਾਹੁੰਦਾ ਹੈ। ਜੋ ਵਿਆਹ ਨੂੰ ਯਾਦਗਾਰ ਬਣਾਇਆ ਜਾ ਸਕੇ। ਅੱਜਕੱਲ ਵਿਆਹਾਂ ਨੂੰ ਰੋਅਲ ਬਣਾਉਣ ਦਾ ਟਰੈਂਡ ਚੱਲਿਆ ਹੋਇਆ ਏ। ਪਰ ਸੁਲਤਾਨਪੁਰ ਲੋਧੀ ‘ਚ ਇਕ ਨਿਵੇਕਲਾ ਵਿਆਹ ਹੋਇਆ ਜਿਸ ‘ਚ ਲਾੜਾ ਟਰੈਕਟਰ ਤੇ ਬਰਾਤ ਲੈ ਕੇ ਗਿਆ ।ਇਸ ਵਿਆਹ ਦੀ ਖਾਸੀਅਤ ਇਹ ਰਹੀ ਕਿ ਵਿਆਹ ‘ਚ ਪੁਰਾਤਨ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ।

ਸੁਲਤਾਨਪੁਰ ਦੇ ਇਸ ਲਾੜੇ ਨੇ ਟਰੈਕਟਰਾਂ ‘ਤੇ ਬਰਾਤ ਲਿਜਾ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ। ਦਰਅਸਲ ਲਾੜੇ ਲੜਪ੍ਰੀਤ ਸਿੰਘ ਦੀ ਇਹ ਬਚਪਨ ਦੀ ਤਮੰਨਾ ਸੀ ਕੀ ਉਹ ਆਪਣੀ ਬਰਾਤ ਟਰੈਕਟਰ ‘ਤੇ ਲੈ ਕੇ ਜਾਵੇ ਅਤੇ ਉਨ੍ਹਾਂ ਦੀ ਇਹ ਤਮੰਨਾ ਲਵਪ੍ਰੀਤ ਦੇ ਪਰਿਵਾਰ ਵੱਲੋਂ ਪੂਰੀ ਕੀਤੀ ਗਈ।

ਉਧਰ ਵਿਆਹ ਵਾਲੇ ਮੁੰਡੇ ਦੇ ਪਿਤਾ ਵੱਲੋਂ ਖੁਸ਼ੀ ਜਾਹਿਰ ਕਰਦਿਆਂ ਹੋਇਆ ਕਿਹਾ ਗਿਆ ਕੀ ਉਨ੍ਹਾਂ ਦੇ ਪਿੰਡ ਵਾਸੀਆਂ ਵੱਲੋਂ ਵੀ ਉਨ੍ਹਾਂ ਦੇ ਇਸ ਕਦਮ ਵਿੱਚ ਪੂਰਾ ਸਹਿਯੋਗ ਕੀਤਾ ਗਿਆ। ਜਿੱਥੇ ਲੋਕ ਅੱਜ ਦੇ ਸਮੇ ਵਿੱਚ ਪੱਛਮੀ ਸਭਿਅਤਾ ਅਪਣਾ ਰਹੇ ਨੇ ਉੱਥੇ ਇਸ ਲਾੜੇ ਨੇ ਪੁਰਾਤਨ ਸੱਭਿਆਚਾਰ ਮੁੜ ਉਜਾਗਰ ਕੀਤਾ ਹੈ। ਇਸ ਤੋਂ ਅੱਜ ਦੀ ਨੌਜਵਾਨ ਪੀੜੀ ਸੇਧ ਲੈਣ ਦੀ ਲੋੜ ਹੈ।