National
ਕਾਰ ਨੇ ਬਾਈਕ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਦੂਜੇ ਦਿਨ ਲਾਸ਼ 12 ਕਿਲੋਮੀਟਰ ਦੂਰ ਮਿਲੀ

ਸੋਮਵਾਰ ਨੂੰ ਸੂਰਤ ‘ਚ ਦਿੱਲੀ ਵਰਗੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਤ ਨੂੰ ਇੱਕ ਕਾਰ ਨੇ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਪਤਨੀ ਸੜਕ ‘ਤੇ ਡਿੱਗ ਗਈ ਜਦਕਿ ਪਤੀ ਕਾਰ ਦੇ ਹੇਠਾਂ ਫਸ ਗਿਆ। ਹਾਦਸੇ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਪਤੀ ਦੀ ਲਾਸ਼ ਅਗਲੇ ਦਿਨ ਮੌਕੇ ਤੋਂ 12 ਕਿਲੋਮੀਟਰ ਦੂਰ ਮਿਲੀ। ਇਹ ਘਟਨਾ ਪਿਛਲੇ ਹਫਤੇ ਬੁੱਧਵਾਰ ਰਾਤ 10 ਵਜੇ ਵਾਪਰੀ।

ਪੁਲੀਸ ਨੂੰ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ
ਪੁਲੀਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਪਰ ਆਸਪਾਸ ਕੋਈ ਸੀਸੀਟੀਵੀ ਜਾਂ ਕੈਮਰਾ ਨਾ ਹੋਣ ਕਾਰਨ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਘਟਨਾ ਦੇ ਦੋ ਦਿਨ ਬਾਅਦ ਇਕ ਨੌਜਵਾਨ ਇਸ ਮਾਮਲੇ ਵਿਚ ਅੱਗੇ ਆਇਆ ਅਤੇ ਪੁਲਿਸ ਨੂੰ ਵੀਡੀਓ ਦਿਖਾਈ। ਇਸ ਤੋਂ ਸਾਰੀ ਘਟਨਾ ਦਾ ਖੁਲਾਸਾ ਹੋਇਆ। ਇਸ ਦੇ ਜ਼ਰੀਏ ਪੁਲਸ ਦੋਸ਼ੀ ਦੇ ਘਰ ਪਹੁੰਚੀ ਅਤੇ ਕਾਰ ਦੀ ਪੁਸ਼ਟੀ ਕੀਤੀ। ਦੋਸ਼ੀ ਡਰਾਈਵਰ ਫਰਾਰ ਹੈ।
