Connect with us

National

ਸੀਬੀਆਈ ਨੇ ਈਡੀ ਦੇ ਸਹਾਇਕ ਡਾਇਰੈਕਟਰ ਸਣੇ ਕਈ ਹੋਰ ਅਧਿਕਾਰੀਆਂ ਖ਼ਿਲਾਫ਼ ਕੀਤਾ ਕੇਸ ਦਰਜ

Published

on

29AUGUST 023:  ਸੀਬੀਆਈ ਨੇ ਸੋਮਵਾਰ (28 ਅਗਸਤ) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਹਾਇਕ ਡਾਇਰੈਕਟਰ ਪਵਨ ਖੱਤਰੀ ਸਮੇਤ 6 ਹੋਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਸਾਰੇ ਲੋਕਾਂ ‘ਤੇ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਇਕ ਦੋਸ਼ੀ ਤੋਂ ਮਦਦ ਦੇ ਨਾਂ ‘ਤੇ 5 ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਸੂਤਰਾਂ ਮੁਤਾਬਕ- ਪਵਨ ਖੱਤਰੀ ਦਾ ਤਬਾਦਲਾ ਉੱਤਰ-ਪੂਰਬ ‘ਚ ਕਰ ਦਿੱਤਾ ਗਿਆ ਹੈ।

ਜਾਂਚ ਏਜੰਸੀ ਦੀ ਐਫਆਈਆਰ ਮੁਤਾਬਕ ਮੁਲਜ਼ਮਾਂ ਵਿੱਚ ਈਡੀ ਦੇ ਅਸਿਸਟੈਂਟ ਡਾਇਰੈਕਟਰ ਪਵਨ ਖੱਤਰੀ, ਨਿਤੇਸ਼ ਕੋਹਾੜ (ਅਪਰ ਡਿਵੀਜ਼ਨ ਕਲਰਕ), ਦੀਪਕ ਸਾਂਗਵਾਨ (ਏਅਰ ਇੰਡੀਆ ਕਰਮਚਾਰੀ), ​​ਅਮਨਦੀਪ ਸਿੰਘ ਢੱਲ, ਬੀਰੇਂਦਰ ਪਾਲ ਸਿੰਘ, ਪ੍ਰਵੀਨ ਕੁਮਾਰ ਵਤਸ (ਚਾਰਟਰਡ ਅਕਾਊਂਟੈਂਟ) ਅਤੇ ਵਿਕਰਮਾਦਿੱਤਿਆ (ਚਾਰਟਡ ਅਕਾਊਂਟੈਂਟ) ਸ਼ਾਮਲ ਹਨ। ਚਾਰਟਰਡ ਅਕਾਊਂਟੈਂਟ)।