Connect with us

World

“ਸੀਜ਼ਫਾਈਰ ਹੁਣ ਤੋਂ ਲਾਗੂ ਹੋ ਗਈ ਹੈ, ਕਿਰਪਾ ਕਰਕੇ ਇਸਨੂੰ ਨਾ ਤੋੜੋ”- ਡੋਨਾਲਡ ਟਰੰਪ

Published

on

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਜੰਗਬੰਦੀ ਬਾਰੇ ਪੋਸਟ ਕੀਤੀ ਹੈ। ਉਸਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ: ਜੰਗਬੰਦੀ ਹੁਣ ਤੋਂ ਲਾਗੂ ਹੋ ਗਈ ਹੈ। ਕਿਰਪਾ ਕਰਕੇ ਇਸਨੂੰ ਨਾ ਤੋੜੋ।

ਇੱਥੇ ਦੱਸ ਦੇਈਏ ਕਿ ਪਿਛਲੇ ਲਗਭਗ 12 ਦਿਨਾਂ ਤੱਕ ਚੱਲੀ ਜੰਗ ਦੇ ਬਾਅਦ ਅੱਜ ਆਖ਼ਿਰਕਾਰ ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਹੋ ਗਈ ਹੈ। ਬੀਤੀ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫਾਈਰ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਸਨ।ਰਿਪੋਰਟਾਂ ਦੇ ਅਨੁਸਾਰ, ਇੱਕ ਮਿਜ਼ਾਈਲ ਬੇਰਸ਼ੇਬਾ ਸ਼ਹਿਰ ਵਿੱਚ ਇੱਕ ਇਮਾਰਤ ਨੂੰ ਲੱਗੀ। ਮੈਡੀਕਲ ਟੀਮ ਨੇ ਦੱਸਿਆ ਕਿ ਹਮਲੇ ਵਿੱਚ 4 ਲੋਕ ਮਾਰੇ ਗਏ ਹਨ, ਜਦੋਂ ਕਿ 20 ਤੋਂ ਵੱਧ ਜ਼ਖਮੀ ਹੋਏ ਹਨ।

ਹੁਣ ਇਸ ਤੋਂ ਬਾਅਦ ਅੱਜ ਈਰਾਨ ਨੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਹੈ, ਜਿਸ ਮਗਰੋਂ ਇਲਾਕੇ ‘ਚ ਸ਼ਾਂਤੀ ਦਾ ਮਾਹੌਲ ਹੈ ਤੇ ਇਜ਼ਰਾਈਲ ਨੇ ਵੀ ਪੂਰੇ ਦੇਸ਼ ‘ਚ ਸਾਰੇ ਅਲਰਟ ਖ਼ਤਮ ਕਰ ਕੇ ਨਾਗਰਿਕਾਂ ਨੂੰ ਬੰਬ ਸ਼ੈਲਟਰਾਂ ਚੋਂ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।ਇਸ ਇਤਿਹਾਸਕ ਸੀਜ਼ਫਾਇਰ ਦੀ ਪੁਸ਼ਟੀ ਕਰਦਿਆਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਰੁੱਥ ਸੋਸ਼ਲ ‘ਤੇ ਇਕ ਪੋਸਟ ਪਾ ਕੇ ਲਿਖਿਆ, “ਸੀਜ਼ਫਾਇਰ ਲਾਗੂ ਹੋ ਚੁੱਕਾ ਹੈ। ਹੁਣ ਇਸ ਦੀ ਉਲੰਘਣਾ ਨਾ ਕੀਤੀ ਜਾਵੇ।”

ਜ਼ਿਕਰਯੋਗ ਹੈ ਕਿ ਬੀਤੇ 12 ਦਿਨਾਂ ‘ਚ ਦੋਵਾਂ ਦੇਸ਼ਾਂ ਵਿਚਾਲੇ ਹੋਏ ਭਿਆਨਕ ਹਮਲਿਆਂ ਕਾਰਨ ਹੁਣ ਤੱਕ 1000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ, ਜਦਕਿ ਹਜ਼ਾਰਾਂ ਹੀ ਹੋਰ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਲਡਿੰਗਾਂ ਢਹਿ-ਢੇਰੀ ਹੋ ਚੁੱਕੀਆਂ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਇਸ ਸੀਜ਼ਫਾਇਰ ਮਗਰੋਂ ਉਮੀਦ ਹੈ ਕਿ ਦੋਵੇਂ ਦੇਸ਼ ਹੁਣ ਆਪਣੇ ਮੁੱਦੇ ਗੱਲਬਾਤ ਰਾਹੀਂ ਹੱਲ ਕਰਨਗੇ, ਤਾਂ ਜੋ ਦੁਬਾਰਾ ਜੰਗ ਦੀ ਸਥਿਤੀ ਨਾ ਬਣ ਜਾਏ।