Connect with us

News

ਅੱਜ ਕੇਂਦਰ ਸਰਕਾਰ ਪੇਸ਼ ਕਰੇਗੀ 2026-27 ਦਾ ਬਜਟ

Published

on

ਅੱਜ ਕੇਂਦਰ ਸਰਕਾਰ 2026-27 ਦਾ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਵਿੱਤੀ ਸਾਲ 2026-27 ਲਈ ਬਜਟ ਪੇਸ਼ ਕਰਨਗੇ। ਇਹ ਲਗਭਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਹੈ ਜਦੋਂ ਬਜਟ ਐਤਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੀਤਾਰਮਨ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਵੀ ਕਾਇਮ ਕਰਨਗੇ।

ਉਦਯੋਗ ਦੇ ਨਾਲ-ਨਾਲ ਔਰਤਾਂ, ਕਿਸਾਨਾਂ, ਨੌਜਵਾਨਾਂ ਅਤੇ ਟੈਕਸਦਾਤਾਵਾਂ ਨੂੰ ਵੀ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਪਤੀ-ਪਤਨੀ ਨੂੰ ਆਮਦਨ ਟੈਕਸ ਵਿੱਚ ਵੱਡੀ ਛੋਟ ਮਿਲ ਸਕਦੀ ਹੈ। ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਸੋਨੇ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ ਬਾਜ਼ਾਰ ਵੀ ਗਿਰਾਵਟ ਨਾਲ ਖੁੱਲ੍ਹਿਆ, ਪਰ ਬਾਅਦ ਵਿੱਚ ਇਸ ਵਿੱਚ ਕੁਝ ਤੇਜ਼ੀ ਆਈ।