National
ਚਰਚ ਆਫ਼ ਜੀਸਸ ਕਰਾਈਸਟ ਵਿਚੈਂਸਾ ਨੇ ਪਿੰਡ ਵਾਸੀਆਂ ਲਈ ਦਾਨ ਕੀਤੀ ਐਂਬੂਲੈਂਸ

ਇਟਲੀ ਸਥਿਤ ਚਰਚ ਆਫ਼ ਜੀਸਸ ਕਰਾਈਸਟ ਇੰਟਰਨੈਸ਼ਨਲ ਵਿਚੈਂਸਾ ਦੀ ਵੱਲੋਂ ਪਿੰਡ ਪੱਲੀਉੱਚੀ ਲਈ ਇਕ ਐਂਬੂਲੈਂਸ ਦਾਨ ਕੀਤੀ ਗਈ। ਪਾਸਟਰ ਅਜਮੇਰ ਪੰਮਾ ਨੇ ਦੱਸਿਆ ਕਿ ਪਿੰਡ ਪੱਲੀਉੱਚੀ ਦੀ ਗ੍ਰਾਮ ਪੰਚਾਇਤ ਦੀ ਵਾਸੀਆਂ ਨੂੰ ਭੇਟ ਕੀਤੀ ਗਈ ਹੈ। ਲਗਭਗ 8 ਲੱਖ ਰੁਪਏ ਦੀ ਲਾਗਤ ਵਾਲੀ ਇਸ ਐਂਬੂਲੈਂਸ ਦਾ ਸਾਰਾ ਖ਼ਰਚਾ ਆਫ਼ ਜੀਸਸ ਕਰਾਈਸਟ ਇੰਟਰਨੈਸ਼ਨਲ ਵਿਚੈਂਸਾ ਦੁਆਰਾ ਕਮੇਟੀ ਮੈਂਬਰ ਤੇ ਹੋਰ ਸਾਰੇ ਚਰਚ ਮੈਂਬਰਾਂ ਦੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਹੈ।
ਪਿੰਡ ਪੱਲੀਉੱਚੀ ਦੀ ਸਰਪੰਚ ਪਰਮਜੀਤ ਕੌਰ ਤੇ ਸਾਰੀ ਪੰਚਾਇਤ ਵੱਲੋਂ ਇਟਲੀ ਦੇ ਇਸ ਚਰਚ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚਰਚ ਪ੍ਰਧਾਨ ਹਰੀਸ਼ ਭੱਟੀ, ਜਗਤਾਰ ਬਿੱਲਾ, ਕੈਲਾਸ਼ ਭੱਟੀ, ਜੀਤ ਰਾਮ, ਲੱਖੀ ਤੇ ਸੁਰਿੰਦਰ ਆਦਿ ਮੌਜੂਦ ਸਨ।