Connect with us

News

Passport ਬਣਾਉਣ ਦਾ ਖ਼ਰਚਾ ਵਧਿਆ ! ਜਾਣੋ ਨਵੇਂ ਰੇਟ

Published

on

ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਪਾਸਪੋਰਟ ਬਣਵਾਉਣਾ ਪਹਿਲਾਂ ਦੇ ਮੁਕਾਬਲੇ ਮਹਿੰਗਾ ਹੋ ਸਕਦਾ ਹੈ। ਨਵੀਆਂ ਫ਼ੀਸਾਂ ਲਾਗੂ ਹੋਣ ਨਾਲ ਆਮ ਅਤੇ ਤਤਕਾਲ ਦੋਵੇਂ ਸ਼੍ਰੇਣੀਆਂ ਵਿੱਚ ਅਰਜ਼ੀ ਦੇਣ ਵਾਲਿਆਂ ਨੂੰ ਵੱਧ ਰਕਮ ਅਦਾ ਕਰਨੀ ਪੈ ਸਕਦੀ ਹੈ।

ਨਵੇਂ ਨਿਯਮਾਂ ਮੁਤਾਬਕ ਪਾਸਪੋਰਟ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਦੀਆਂ ਫ਼ੀਸਾਂ ਵਿੱਚ ਸੋਧ ਕੀਤੀ ਗਈ ਹੈ। ਇਸ ਵਿੱਚ ਨਵਾਂ ਪਾਸਪੋਰਟ, ਰੀਨਿਊਅਲ, ਡੁਪਲੀਕੇਟ ਪਾਸਪੋਰਟ ਅਤੇ ਹੋਰ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ।

ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਜਾਂ ਤੁਹਾਡਾ ਪਾਸਪੋਰਟ ਜਲਦ ਹੀ ਮਿਆਦ ਪੁੱਗਣ ਵਾਲਾ ਹੈ, ਤਾਂ ਅਰਜ਼ੀ ਦੇਣ ਤੋਂ ਪਹਿਲਾਂ ਨਵੀਂ ਫ਼ੀਸ ਦੀ ਜਾਣਕਾਰੀ ਜ਼ਰੂਰ ਚੈੱਕ ਕਰੋ।

1 ਜੁਲਾਈ, 2026 ਤੋਂ ਪਾਸਪੋਰਟ ਬਣਵਾਉਣਾ ਕਾਫ਼ੀ ਮਹਿੰਗਾ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪਾਸਪੋਰਟ ਦੀਆਂ ਦਰਾਂ ਵਧਾ ਦਿੱਤੀਆਂ ਹਨ। ਜੇਕਰ ਤੁਸੀ ਤਤਕਾਲ ‘ਚ ਪਾਸਪੋਰਟ ਬਣਾਉਂਣ ਦੀ ਸੋਚ ਰਹੇ ਹੋ ਤਾਂ ਉਸ ਦੀਆਂ ਵੀ ਦਰਾ ਵੱਧ ਗਈਆਂ ਹਨ।

ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਬਦਲਾਅ ਕਰਦਿਆਂ ਫ਼ੀਸਾਂ ਵਿੱਚ ਵਾਧਾ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪਾਸਪੋਰਟ ਨਿਯਮ, 1980 ਵਿੱਚ ਸੋਧ ਕਰਕੇ ਪਾਸਪੋਰਟ ਅਤੇ ਟ੍ਰੈਵਲ ਡੌਕੂਮੈਂਟਸ (ਯਾਤਰਾ ਦਸਤਾਵੇਜ਼ਾਂ) ਦੀਆਂ ਫ਼ੀਸਾਂ ਵਧਾ ਦਿੱਤੀਆਂ ਹਨ। ਇਹ ਸੋਧੀਆਂ ਹੋਈਆਂ ਦਰਾਂ ‘ਗਜ਼ਟ ਆਫ਼ ਇੰਡੀਆ’ ਵਿੱਚ ਅਧਿਕਾਰਤ ਤੌਰ ‘ਤੇ ਨੋਟੀਫਾਈ ਕਰ ਦਿੱਤੀਆਂ ਗਈਆਂ ਹਨ।

ਨਵੀਂ ਫ਼ੀਸ ਪ੍ਰਣਾਲੀ ਨੂੰ ਸ਼ਡਿਊਲ IV ਵਿੱਚ ਸ਼ਾਮਲ ਕੀਤਾ ਗਿਆ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ, ਨਵੇਂ ਜਾਂ ਦੁਬਾਰਾ ਜਾਰੀ ਹੋਣ ਵਾਲੇ 36-ਪੇਜ ਦੇ ਪਾਸਪੋਰਟ ਦੀ ਸਧਾਰਨ ਫ਼ੀਸ ₹1,500 ਤੋਂ ਵਧਾ ਕੇ ₹2,500 ਕਰ ਦਿੱਤੀ ਗਈ ਹੈ, ਯਾਨੀ ਹੁਣ ਸਿੱਧਾ ₹1,000 ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ, ਤਤਕਾਲ ਸੇਵਾ ਤਹਿਤ ਪਾਸਪੋਰਟ ਬਣਵਾਉਣ ਵਾਲਿਆਂ ਨੂੰ ਹੁਣ ₹3,500 ਦੀ ਬਜਾਏ ₹5,000 ਦੇਣੇ ਪੈਣਗੇ, ਜਿਸ ਵਿੱਚ ₹1,500 ਦਾ ਵਾਧਾ ਹੋਇਆ ਹੈ।