National
ਵਿਆਹ ਤੋਂ ਅਗਲੇ ਦਿਨ ਲਾੜਾ ਲਾੜੀ ਦੀ ਹੋਈ ਮੌਤ,ਜਾਣੋ ਪੂਰਾ ਮਾਮਲਾ
ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਵ-ਵਿਆਹੁਤਾ ਜੋੜਾ ਆਪਣੇ ਵਿਆਹ ਤੋਂ ਅਗਲੇ ਦਿਨ ਸਵੇਰੇ ਮ੍ਰਿਤਕ (bride groom die of heart attack) ਪਾਇਆ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲਾੜਾ ਲਾੜੀ ਨੂੰ ਦਿਲ ਦਾ ਦੌਰਾ ਪੈਂਦਾ ਹੈ।ਜਿਸ ਕਾਰਨ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ।
ਦੋਵਾਂ ਦੀਆਂ ਲਾਸ਼ਾਂ ਬੈੱਡ ‘ਤੇ ਪਿਆ ਮਿਲਦੀਆਂ ਹਨ। ਅਚਾਨਕ ਵਾਪਰੀ ਇਸ ਹੈਰਾਨ ਕਰਨ ਵਾਲੀ ਘਟਨਾ ਨੇ ਨਵ-ਵਿਆਹੇ ਜੋੜੇ ਦੇ ਘਰ ਸ਼ਹਿਨਾਈ ਦੀ ਗੂੰਜ ਨੂੰ ਸੋਗ ਦੀ ਧੁਨ ਵਿੱਚ ਬਦਲੀਆਂ ਜਾਂਦਾ ਹੈ। ਦੋਹਾਂ ਦਾ ਸਸਕਾਰ ਇੱਕੋ ਹੀ ਚਿਖਾ ‘ਤੇ ਕੀਤਾ ਗਿਆ ਹੈ।