National
ਦਿੱਲੀ ਸਰਕਾਰ ਨੇ 1 ਤੋਂ 15 ਜਨਵਰੀ ਤੱਕ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਕੀਤਾ ਐਲਾਨ

ਦਿੱਲੀ ਸਰਕਾਰ ਦੇ ਸਾਰੇ ਸਕੂਲਾਂ ਵਿੱਚ 1 ਜਨਵਰੀ ਤੋਂ ਦੋ ਹਫ਼ਤਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ। ਸਿੱਖਿਆ ਡਾਇਰੈਕਟੋਰੇਟ (ਡੀਓਈ) ਨੇ ਇੱਕ ਸਰਕੂਲਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਸਿਲੇਬਸ ਨੂੰ ਸੋਧਣ ਅਤੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਅਤੇ ਉਨ੍ਹਾਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਜਮਾਤ 9 ਤੋਂ 12 ਲਈ 2 ਤੋਂ 14 ਜਨਵਰੀ ਤੱਕ ਇੱਕ ਵਿਸ਼ੇਸ਼ ਅਕਾਦਮਿਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਸਰਦੀ ਦਾ ਮੌਸਮ ਹੈ ਤੇ ਮੌਸਮ ਵਿਭਾਗ ਵੱਲੋ ਅਲਰਟ ਜਾਰੀ ਕਰ ਦਿੱਤੇ ਗਏ ਹਨ,ਸਿੱਖਿਆ ਡਾਇਰੈਕਟੋਰੇਟ ਦੇ ਅਧੀਨ ਸਾਰੇ ਸਰਕਾਰੀ ਸਕੂਲ 1-15 ਜਨਵਰੀ, 2023 ਦੌਰਾਨ ਸਰਦੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ ਇਸ ਨੇ ਅੱਗੇ ਕਿਹਾ, “ਸਿਲੇਬਸ ਨੂੰ ਸੋਧਣ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ 9ਵੀਂ ਤੋਂ 12ਵੀਂ ਜਮਾਤਾਂ ਲਈ 2 ਤੋਂ 14 ਜਨਵਰੀ ਤੱਕ ਵਿਸ਼ੇਸ਼ ਕਲਾਸਾਂ ਲਗਾਈਆਂ ਜਾਣਗੀਆਂ। ਇਨ੍ਹਾਂ ਕਲਾਸਾਂ ਦੇ ਜ਼ਰੀਏ, ਵਿਦਿਆਰਥੀ ਪ੍ਰੀਖਿਆ ਦੇ ਦ੍ਰਿਸ਼ਟੀਕੋਣ ਤੋਂ ਵਿਸ਼ਿਆਂ ਦੇ ਬੁਨਿਆਦੀ ਸੰਕਲਪਾਂ ਨੂੰ ਸੋਧਣ ਦੇ ਯੋਗ ਹੋਣਗੇ।