Uncategorized
ਮੋਦੀ ਕੈਬਨਿਟ ‘ਚ ਪੰਜਾਬ ਹਰਿਆਣਾ ਦੇ 3-3 ਮੰਤਰੀਆਂ ਦੀਆਂ ਐਂਟਰੀ ਲਗਭਗ ਤੈਅ

OATH CEREMONY : ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕਣਗੇ| ਆਂਦਰਾਂ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਟੀਡੀਪੀ (ਤੇਲਗੂ ਦੇਸ਼ਮ ਪਾਰਟੀ) ਨੂੰ ਕੈਬਨਿਟ ਅਤੇ ਰਾਜ ਮੰਤਰੀ ਦਾ ਅਹੁਦਾ ਮਿਲਣਾ ਲਗਭਗ ਤੈਅ ਗਿਆ ਹੈ। ਐਲਜੇਪੀ (ਲੋਕ ਜਨਸ਼ਕਤੀ ਪਾਰਟੀ ) ਆਰ ਤੋਂ ਚਿਰਾਗ ਪਾਸਵਾਨ, ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ, ਐਚਏਐਮ ਦੇ ਜੀਤਨ ਰਾਮ ਮਾਂਝੀ ਅਤੇ ਅਪਨਾ ਦਲ (ਐਸ) ਦੀ ਪ੍ਰਧਾਨ ਅਨੁਪ੍ਰਿਆ ਪਟੇਲ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ।
ਨਰਿੰਦਰ ਮੋਦੀ ਇੰਨ੍ਹੇ ਵਜੇ ਚੁੱਕਣਗੇ ਸਹੁੰ
ਨਰਿੰਦਰ ਮੋਦੀ ਅੱਜ ਯਾਨੀ ਸ਼ਾਮ ਦੇ 7:15 ਵਜੇ ਰਾਸ਼ਟਰਪਤੀ ਭਵਨ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਮਾਧ ‘ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ
ਸਹੁੰ ਚੁੱਕ ਕੇ ਨਰਿੰਦਰ ਮੋਦੀ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣ ਕੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 62 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨਗੇ। ਪੰਡਿਤ ਜਵਾਹਰ ਲਾਲ ਨਹਿਰੂ 1952, 1957 ਅਤੇ 1962 ਵਿੱਚ ਲਗਾਤਾਰ ਤਿੰਨ ਵਾਰ ਜਿੱਤ ਕੇ ਪ੍ਰਧਾਨ ਮੰਤਰੀ ਬਣੇ। ਹਾਲਾਂਕਿ ਨਹਿਰੂ ਦੀ ਸਰਕਾਰ ਕੋਲ ਪੂਰਨ ਬਹੁਮਤ ਸੀ। ਮੋਦੀ ਦੀ ਤੀਜੀ ਪਾਰੀ ਗਠਜੋੜ ਦੇ ਆਧਾਰ ‘ਤੇ ਚੱਲੇਗੀ।
ਦੇਸ਼ ਵਿੱਚ 1990 ਤੋਂ ਗੱਠਜੋੜ ਦੀ ਰਾਜਨੀਤੀ ਚੱਲ ਰਹੀ ਸੀ। ਇਸ ਰੁਝਾਨ ਨੂੰ ਭਾਜਪਾ ਨੇ ਮੋਦੀ ਦੀ ਅਗਵਾਈ ਹੇਠ 2014 ਅਤੇ 2019 ਵਿੱਚ ਪੂਰਨ ਬਹੁਮਤ ਹਾਸਲ ਕਰਕੇ ਤੋੜ ਦਿੱਤਾ ਸੀ। ਹਾਲਾਂਕਿ, 2024 ਵਿੱਚ, ਭਾਜਪਾ 240 ਸੀਟਾਂ ਤੱਕ ਸਿਮਟ ਗਈ ਸੀ ਅਤੇ ਬਹੁਮਤ ਲਈ ਆਪਣੇ ਸਹਿਯੋਗੀਆਂ ਦੀ ਲੋੜ ਸੀ।
ਵਿਦੇਸ਼ਾਂ ਤੋਂ ਆਉਣਗੇ ਮੰਤਰੀ
7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ ਮੀਟਿੰਗ ਵਿੱਚ ਐਨਡੀਏ ਆਗੂਆਂ ਨੇ ਮੋਦੀ ਨੂੰ ਆਪਣਾ ਆਗੂ ਚੁਣਿਆ ਸੀ। ਸਹੁੰ ਚੁੱਕ ਸਮਾਰੋਹ ਵਿੱਚ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਛੱਡ ਕੇ 7 ਗੁਆਂਢੀ ਦੇਸ਼ਾਂ- ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਸੇਸ਼ੇਲਸ, ਮਾਰੀਸ਼ਸ, ਨੇਪਾਲ ਅਤੇ ਭੂਟਾਨ ਦੇ ਰਾਜ ਮੁਖੀ ਸ਼ਾਮਲ ਹੋਣਗੇ।
ਹਰਿਆਣਾ ਤੋਂ ਹੋ ਸਕਦੇ ਹਨ 3 ਮੰਤਰੀ
ਕੇਂਦਰ ਦੀ ਮੋਦੀ 3.0 ਸਰਕਾਰ ਵਿੱਚ ਹਰਿਆਣਾ ਤੋਂ 3 ਮੰਤਰੀ ਹੋ ਸਕਦੇ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਮਨੋਹਰ ਲਾਲ ਖੱਟਰ ਦਾ ਹੈ। ਸਾਬਕਾ ਸੀਐਮ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਸਾਂਸਦ ਬਣੇ ਹਨ। ਦੂਜਾ ਨਾਂ ਹੈ ਗੁਰੂਗ੍ਰਾਮ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਦਾ ਉਹ ਛੇਵੀਂ ਵਾਰ ਸੰਸਦ ਮੈਂਬਰ ਬਣੇ ਹਨ। ਉਹ ਪਿਛਲੀ ਮੋਦੀ ਸਰਕਾਰ ਵਿੱਚ ਵੀ ਮੰਤਰੀ ਰਹੇ ਹਨ।ਇਨ੍ਹਾਂ ਤੋਂ ਇਲਾਵਾ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨਪਾਲ ਗੁਰਜਰ ਵੀ ਮੰਤਰੀ ਬਣ ਸਕਦੇ ਹਨ। ਉਹ ਪਿਛਲੇ ਕਾਰਜਕਾਲ ਵਿੱਚ ਵੀ ਮੰਤਰੀ ਰਹੇ ਸਨ।
ਪੰਜਾਬ ਨੂੰ ਵੀ ਮਿਲ ਸਕਦੇ ਹਨ 3 ਮੰਤਰੀ
ਹਾਲਾਂਕਿ ਇਹ ਵੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪਤਨੀ ਪ੍ਰਨੀਤ ਕੌਰ, ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਜਾਂ ਹਰਦੀਪ ਪੁਰੀ ਨੂੰ ਸਿੱਖ ਚਿਹਰਿਆਂ ਵਜੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਹਿਮਾਚਲ ਨੂੰ ਮਿਲ ਸਕਦੇ ਹਨ 2 ਮੰਤਰੀ
ਹਿਮਾਚਲ ਤੋਂ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਅਨੁਰਾਗ ਠਾਕੁਰ ਦੇ ਨਾਂ ਚਰਚਾ ਵਿਚ ਹਨ। ਠਾਕੁਰ ਪਿਛਲੇ ਕਾਰਜਕਾਲ ‘ਚ ਮੰਤਰੀ ਰਹਿ ਚੁੱਕੇ ਹਨ।