Politics
ਖ਼ਜ਼ਾਨਾ ਮੰਤਰੀ ਨੇ ਕਹੀ ਸੂਬੇ ‘ਚ APMC ਐਕਟ ਲਿਆਉਣ ਦੀ ਗੱਲ
ਖੇਤੀਬਾੜੀ ਬਿੱਲ ’ਤੇ ਮਨਪ੍ਰੀਤ ਬਾਦਲ ਦਾ ਵੱਡਾ ਬਿਆਨ,ਪੂਰੇ ਪੰਜਾਬ ਨੂੰ APMC ਐਕਟ ਤਹਿਤ ਲਿਆਵਾਂਗੇ
ਖੇਤੀਬਾੜੀ ਬਿੱਲ ’ਤੇ ਮਨਪ੍ਰੀਤ ਬਾਦਲ ਦਾ ਵੱਡਾ ਬਿਆਨ
ਪੂਰੇ ਪੰਜਾਬ ਨੂੰ APMC ਐਕਟ ਤਹਿਤ ਲਿਆਵਾਂਗੇ
‘ਸੁਪਰੀਮ ਕੋਰਟ ਜ਼ਰੀਏ ਦਬਾਅ ਬਣਾਇਆ ਜਾਵੇਗਾ ‘
ਚੰਡੀਗੜ੍ਹ 24 ਸਤੰਬਰ:(ਬਲਜੀਤ ਮਰਵਾਹਾ) ਪੰਜਾਬ ਵਿੱਚ ਜਿੱਥੇ ਕਿਸਾਨਾਂ ਵੱਲੋਂ ਵੱਖ-ਵੱਖ ਥਾਂਵਾਂ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਖੇਤੀਬਾੜੀ ਬਿੱਲ ’ਤੇ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਚ ਪ੍ਰੈਸ ਕਾਨਫ਼ਰੰਸ ਕਰਕੇ ਵੱਡਾ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਸੂਬੇ ਦੇ ਖਜ਼ਾਨਾ ਮੰਤਰੀ ਪੂਰੇ ਸੂਬੇ ਵਿੱਚ ਏਪੀਐੱਮਸੀ ਐੇਕਟ ਲਾਗੂ ਕਰਨ ਦੀ ਗੱਲ ਕਹਿ ਰਹੇ ਹਨ।ਖੇਤੀਬਾੜੀ ਬਿੱਲ ’ਤੇ ਮਨਪ੍ਰੀਤ ਬਾਦਲ ਦਾ ਬਿਆਨ, ‘ਪੂਰੇ ਪੰਜਾਬ ਨੂੰ ਹੀ APMC ਐਕਟ ਤਹਿਤ ਲਿਆਇਆ ਜਾ ਸਕਦਾ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪੂਰੇ ਖਿੱਤੇ ਨੂੰ ਹੀ ਏਪੀਐੱਮਸੀ ਐਕਟ ਦੇ ਤਹਿਤ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੇਵਲ ਮੰਡੀਆਂ ਤੱਕ ਹੀ ਏਪੀਐੱਮਸੀ ਐਕਟ ਲਾਗੂ ਹੈ ਪਰ ਜੇ ਸੂਬਾ ਸਰਕਾਰ ਚਾਹੇ ਤਾਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ।ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇੱਕ ਦਿਨ ਸੈਸ਼ਨ ਵਿੱਚ ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਮਤੇ ਪਾਸ ਕੀਤੇ ਸਨ ਪਰ ਹੁਣ ਕੇਵਲ ਮਤੇ ਪਾਸ ਹੋਣ ਨਾਲ ਨਹੀਂ ਕੰਮ ਚੱਲਣਾ ਹੈ।ਉਨ੍ਹਾਂ ਕਿਹਾ ਜਾਂ ਤਾਂ ਹੁਣ ਸੁਪਰੀਮ ਕੋਰਟ ਜ਼ਰੀਏ ਦਬਾਅ ਬਣਾਇਆ ਜਾਵੇਗਾ ਜਾਂ ਪੂਰੇ ਪੰਜਾਬ ਵਿੱਚ ਹੀ ਏਪੀਐੱਮਸੀ ਨੂੰ ਐਲਾਨਿਆ ਜਾ ਸਕਦਾ ਹੈ।ਮਨਪ੍ਰੀਤ ਬਾਦਲ ਨੇ ਸਰਕਾਰ ਵੱਲੋਂ ਐੱਮਐੱਸਪੀ ਵਿੱਚ ਕੀਤੇ ਵਾਧੇ ਨੂੰ ਵੀ ਨਾਕਾਫੀ ਦੱਸਿਆ।
ਖ਼ਜ਼ਾਨਾ ਮੰਤਰੀ ਨੇ ਕਿਹਾ ਇਸ ਸਾਲ ਸਰਕਾਰ ਵੱਲੋਂ ਕਣਕ ਦੀ ਐੱਮਐੱਸਪੀ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਬੀਤੇ 10 ਸਾਲਾਂ ਦਾ ਸਭ ਤੋਂ ਘੱਟ ਵਾਧਾ ਹੈ ਇਸ ਵਾਰ ਕਮਿਸ਼ਨ ਆਫ ਐਗਰੀਕਲਚਰਲ ਕੌਸਟ ਐਂਡ ਪ੍ਰਾਈਸ ਨੇ ਸਿੱਧੀ ਖਰੀਦ ਪ੍ਰਕਿਰਿਆ ਦਾ ਰਿਵਿਊ ਕਰਨ ਦੀ ਗੱਲ ਕਹੀ ਹੈ। ਇਸ ਨਾਲ ਮੈਨੂੰ ਲਗਦਾ ਹੈ ਕਿ ਉਹ ਐੱਮਐੱਸਪੀ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਹੇ ਹਨ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਜੀਐਸਟੀ ਨੇ ਪੰਜਾਬ ਦਾ ਵੈਟ ਖਤਮ ਕੀਤਾ ਹੈ।
Continue Reading