Connect with us

Entertainment

ਮਾਣਮੱਤੀ ਦੀ ਪਹਿਲੀ ਝਲਕ,9 ਅਕਤੂਬਰ ਨੂੰ ਹੋਵੇਗੀ ਰਿਲੀਜ਼

Published

on

8ਅਕਤੂਬਰ 2023: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਸੰਗੀਤ ਜਗਤ ਵਿੱਚ ਆਪਣੇ ਸਾਦਗੀ ਭਰੇ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।
ਨਿਮਰਤ ਖਹਿਰਾ ਦੇ ਸਾਦਗੀ ਭਰੇ ਲੁੱਕ ਵਿੱਚੋਂ ਅਕਸਰ ਪੰਜਾਬੀਅਤ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਪੰਜਾਬੀ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਗਾਇਕਾ ਨਿਮਰਤ ਇਨ੍ਹੀਂ ਦਿਨੀਂ ਆਪਣੀ ਐਲਬਮ ਮਾਣਮੱਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਐਲਬਮ ਮਾਣਮੱਤੀ ਵਿੱਚੋਂ ਗਾਇਕਾ ਵੱਲੋਂ ਆਪਣੇ ਖੂਬਸੂਰਤ ਲੁੱਕ ਦੀ ਝਲਕ ਸਾਂਝੀ ਕੀਤੀ ਗਈ ਹੈ।

ਗਾਇਕਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।
ਦੱਸ ਦੇਈਏ ਕਿ ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸਦੀ ਜਾਣਕਾਰੀ ਨਿਮਰਤ ਤੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਦਿਤੀ
ਉਸਨੇ ਆਪਣੀ ਪੋਸਟ ਨੂੰ ਬਹੁਤ ਸੋਹਣਾ ਕੈਪਸ਼ਨ ਵੀ ਦਿਤਾ

ਮਾਣਮੱਤੀ –
ਜਦੋੰ ਪੰਜਾਬ ਦੀ ਸਰਬੁਲੰਦ ਆਬੋ-ਹਵਾ ਅੰਦਰ ਰੱਜ ਕੇ ਸਾਹ ਲੈਂਦਿਆਂ ਉਹਨੇ ਆਪਣੀ ਨਿੱਘੀ ਤੇ ਨਿਰਾਲੀ ਹੋੰਦ ਦਾ ਮੱਥਾ ਚੁੰਮਿਆ ਤਾਂ ਸਮਿਆਂ ਨੇ ਉਹਨੂੰ “ਮਾਣਮੱਤੀ” ਪੰਜਾਬਣ ਕਹਿ ਕੇ ਪੁਕਾਰਿਆ

ਨਿਮਰਤ ਨੇ ਦੱਸਿਆ ਕਿ ਇਸ ਐਲਬਮ ਵਿੱਚ ਪ੍ਰਸ਼ੰਸਕਾਂ ਨੂੰ ਹਰ ਤਰ੍ਹਾਂ ਦੇ ਗੀਤ ਸੁਣਨ ਨੂੰ ਮਿਲਣਗੇ। ਇਸ ਐਲਬਮ ਵਿਚ
Lyrics – @harmanranitatt ਨੇ
Music – @thekidd @mxrcibeats @opimusic ਨੇ ਦਿਤਾ ਹੈ
Videos – @bal_deo ਵਲੋਂ ਕੀਤੀ ਗਈ ਹੈ
ਤੇ Label – @brownstudios ਹੇਠ ਇਹ ਐਲਬਮ ਰਿਲੀਜ਼ ਹੋਵੇਗੀ