National
ਹਿਮਾਚਲ ਦੇ ਕੁਫਰੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ
10 ਜਨਵਰੀ 2024: ਹਰਿਆਣਾ , ਪੰਜਾਬ ਅਤੇ ਚੰਡੀਗੜ੍ਹ ਸੰਘਣੀ ਧੁੰਦ ਦੀ ਲਪੇਟ ਵਿਚ ਹਨ। ਬੁੱਧਵਾਰ ਸਵੇਰੇ ਕਈ ਇਲਾਕਿਆਂ ‘ਚ 50 ਮੀਟਰ ਤੋਂ 100 ਮੀਟਰ ਤੱਕ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਹਿਮਾਚਲ ਦੇ ਕੁਫਰੀ ‘ਚ ਇਸ ਸਾਲ ਪਹਿਲੀ ਵਾਰ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਠੰਢ ਹੋਰ ਵਧੇਗੀ। ਮਕਰ ਸੰਕ੍ਰਾਂਤੀ ਤੱਕ ਧੁੰਦ ਅਤੇ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੌਸਮ ਹੋਵੇਗਾ ਖ਼ਰਾਬ।