National
SC ਨੇ ਲਿਆ ਇਤਿਹਾਸਿਕ ਫੈਸਲਾ, ਹੁਣ NDA ‘ਚ ਲੜਕੀਆਂ ਵੀ ਹੋ ਸਕਣਗੀਆਂ ਸ਼ਾਮਿਲ
ਨਵੀਂ ਦਿੱਲੀ : ਅੋਰਤਾਂ ਨੈਸ਼ਨਲ ਡਿਫੈਂਸ ਅਕੈਡਮੀ (NDA) ਵਿੱਚ ਵੀ ਦਾਖਲਾ ਲੈ ਸਕਣਗੀਆਂ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ (Supreme Court) ਨੂੰ ਦੱਸਿਆ ਕਿ ਭਾਰਤ ਦੇ ਆਰਮਡ ਫੋਰਸਿਜ਼ ਵਿੱਚ ਸਥਾਈ ਕਮਿਸ਼ਨ ਲਈ ਅੋਰਤਾਂ ਨੂੰ ਵੀ ਐਨਡੀਏ ਵਿੱਚ ਭਰਤੀ ਕੀਤਾ ਜਾਵੇਗਾ।
ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤੀ ਫੌਜ ਨੂੰ ਉਨ੍ਹਾਂ ਦੀ ‘ਨੀਤੀ’ ਲਈ ਫਟਕਾਰ ਲਗਾਈ ਸੀ ਅਤੇ ਮਾਮਲੇ ਦੀ ਸਮੀਖਿਆ ਦੇ ਆਦੇਸ਼ ਦਿੱਤੇ ਸਨ। ਨਾਲ ਹੀ, ਅਦਾਲਤ ਨੇ ਅੋਰਤਾਂ ਨੂੰ ਇਸ ਸਾਲ ਹੋਣ ਵਾਲੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਸੀ।
ਹਾਲਾਂਕਿ, ਸਰਕਾਰ ਨੇ ਕਿਹਾ ਹੈ ਕਿ ਐਨਡੀਏ ਕੋਰਸਾਂ ਵਿੱਚ ਅੋਰਤਾਂ ਨੂੰ ਸ਼ਾਮਲ ਕਰਨ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਉਸਨੂੰ ਕੁਝ ਸਮਾਂ ਚਾਹੀਦਾ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ, ‘ਸਾਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਹਥਿਆਰਬੰਦ ਬਲਾਂ ਨੇ ਖੁਦ ਅੋਰਤਾਂ ਨੂੰ ਐਨਡੀਏ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ’। ਅਸੀਂ ਜਾਣਦੇ ਹਾਂ ਕਿ ਸੁਧਾਰ ਇੱਕ ਦਿਨ ਵਿੱਚ ਨਹੀਂ ਹੁੰਦੇ ।
ਸਰਕਾਰ ਕਾਰਵਾਈ ਦੀ ਪ੍ਰਕਿਰਿਆ ਅਤੇ ਸਮਾਂ ਸੀਮਾ ਤੈਅ ਕਰੇਗੀ। ਅਦਾਲਤ ਨੇ ਕਿਹਾ, “ਹਥਿਆਰਬੰਦ ਬਲਾਂ ਦੀ ਅਹਿਮ ਭੂਮਿਕਾ ਹੈ । ਪਰ ਫੌਜਾਂ ਵਿੱਚ ਲਿੰਗ ਸਮਾਨਤਾ ਲਈ ਹੋਰ ਕੰਮ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਅਦਾਲਤ ਦੇ ਦਖਲ ਦੀ ਉਡੀਕ ਕਰਨ ਦੀ ਬਜਾਏ ਆਪਣੀ ਲਿੰਗਕ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ।