Ludhiana
ਲੁਧਿਆਣਾ ‘ਚ 10 ਬਦਮਾਸ਼ਾਂ ਵੱਲੋਂ ਕੀਤੀ ਗਈ ਗੁੰਡਾਗਰਦੀ, ਜਾਣੋ ਕਿ ਹੈ ਪੂਰਾ ਮਾਮਲਾ…

21ਅਗਸਤ 2023: ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਗੁੰਡਾਗਰਦੀ ਕੀਤੀ ਗਈ। ਐਤਵਾਰ ਦੇਰ ਰਾਤ ਕੁਲਫੀ ਦੇ ਪੈਸੇ ਮੰਗਣ ਵਾਲੇ 2 ਭਰਾਵਾਂ ਦੀ ਹਮਲਾਵਰਾਂ ਨੇ ਕੁੱਟਮਾਰ ਕੀਤੀ|
10 ਬਦਮਾਸ਼ਾਂ ਨੇ ਕੀਤਾ ਹਮਲਾ
ਸ਼ਰਾਬ ਦੇ ਨਸ਼ੇ ‘ਚ 8 ਤੋਂ 10 ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਰੇਹੜੀ ਵਾਲੇ ਰਾਮ ਨਰਾਇਣ ਨੇ ਦੱਸਿਆ ਕਿ ਉਹ ਫੌਜੀ ਢਾਬੇ ਦੇ ਬਾਹਰ ਰੇਹੜੀ ਲਗਾਉਦਾ ਹੈ। ਐਤਵਾਰ ਦੇਰ ਰਾਤ 8 ਤੋਂ 10 ਨੌਜਵਾਨ ਗਲੀ ‘ਚ ਆ ਗਏ ਅਤੇ ਕੁਲਫੀ ਖਾਣ ਲੱਗੇ।
350 ਦਾ ਬਿੱਲ ਬਣਾਇਆ, ਸਿਰਫ 90 ਰੁਪਏ ਦਿੱਤੇ
ਮੁਲਜ਼ਮ ਦਾ ਬਿੱਲ ਕਰੀਬ 350 ਰੁਪਏ ਸੀ। ਪੈਸੇ ਮੰਗਣ ‘ਤੇ ਇਕ ਨੌਜਵਾਨ ਨੇ ਗੂਗਲ ‘ਤੇ 90 ਰੁਪਏ ਦੇ ਦਿੱਤੇ। ਬਾਕੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਪੈਸੇ ਮੰਗੇ ਤਾਂ ਗੁੱਸੇ ‘ਚ ਆਏ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਦੋਵਾਂ ਜ਼ਖਮੀਆਂ ਨੂੰ ਲੋਕਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਲੁਧਿਆਣਾ ਕਮਿਸ਼ਨਰੇਟ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।