National
ਬੇਕਾਬੂ ਹੋ ਕੇ ਖਾਈ ‘ਚ ਡਿੱਗੀ HRTC ਦੀ ਬੱਸ, ਸਕੂਲੀ ਬੱਚੇ ਹੋਏ ਜਖ਼ਮੀ
BUS ACCIDENT : ਪੰਚਕੂਲਾ ਦੇ ਕਾਲਕਾ ‘ਚ ਬੱਸ ਨਾਲ ਇਕ ਹਾਦਸਾ ਵਾਪਰ ਗਿਆ ਹੈ । ਦੱਸ ਦੇਈਏ ਕਿ HRTC ਦੀ ਬੱਸ ਬੇਕਾਬੂ ਹੋ ਕੇ ਖਾਈ ‘ਚ ਡਿੱਗੀ ਹੈ । ਜਿਸ ਕਾਰਨ ਵਿੱਚ ਬੈਠੀਆਂ ਕਈ ਸਵਾਰੀਆਂ ਜਖਮੀਆਂ ਹੋ ਗਈਆਂ ਹਨ ।
ਪੰਚਕੂਲਾ ਦੇ ਕਾਲਕਾ ਪਿੰਡ ਦਖਰੋਗ ਨੇੜੇ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸਵੇਰੇ ਪਿੰਡ ਡਖਰੋਗ ਤੋਂ ਕਾਲਕਾ ਆਉਂਦੀ ਹੈ। ਸਵੇਰੇ ਬੱਸ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗ ਗਈ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰਿਆ ਹੈ ।ਕਿਉਂਕਿ ਬੱਸ ਡਰਾਈਵਰ ਬੱਸ ਨੂੰ ਕਾਫ਼ੀ ਤੇਜ਼ ਚਲਾ ਰਿਹਾ ਸੀ। ਜਿਸ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖਾਈ ‘ਚ ਡਿੱਗ ਗਈ। ਬੱਸ ਵਿੱਚ ਸਕੂਲ ਦੇ 20 ਬੱਚੇ ਵੀ ਸਵਾਰ ਸਨ | ਜ਼ਖ਼ਮੀਆਂ ਨੂੰ ਇਲਾਜ਼ ਲਈ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਚਕੂਲਾ ਦੇ ਡੀਸੀ ਯਸ਼ ਗਰਗ ਅਤੇ DCP ਸੈਕਟਰ 6 ਦੇ ਹਸਪਤਾਲ ਜਖ਼ਮੀਆਂ ਕੋਲ ਪਹੁੰਚੇ । ਉਨ੍ਹਾਂ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਕਾਲਕਾ ਦੀ ਸਾਬਕਾ ਵਿਧਾਇਕ ਲਲਿਤਾ ਸ਼ਰਮਾ ਅਤੇ ਅੰਬਾਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਬੰਤੋ ਕਟਾਰੀਆ ਵੀ ਹਸਪਤਾਲ ਪੁੱਜੇ।
ਪੰਚਕੂਲਾ ਦੇ ਸੀਐਮਓ ਡਾ: ਮੁਕਤਾ ਕੁਮਾਰ ਨੇ ਦੱਸਿਆ ਕਿ 20 ਬੱਚਿਆਂ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਕੁਝ ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ‘ਚ ਵੀ ਦਾਖਲ ਕਰਵਾਇਆ ਗਿਆ ਹੈ।
ਹਰਿਆਣਾ ਵਿਧਾਨਸਭਾ ਸਪੀਕਰ ਨੇ ਜਤਾਇਆ ਦੁੱਖ
ਇਹ ਹਾਦਸਾ ਵਾਪਰਨ ਤੋਂ ਬਾਅਦ ਹਰਿਆਣਾ ਦੇ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਬੱਸ ਪਲਟਣ ਕਾਰਨ ਜ਼ਿਆਦਾ ਸਕੂਲੀ ਬੱਚੇ ਜਖ਼ਮੀ ਹਨ ਕਿਉਂਕਿ ਸਵੇਰ ਦੇ ਸਮੇਂ ਜ਼ਿਆਦਾ ਸਕੂਲੀ ਬਚੇ ਹੁੰਦੇ ਹਨ। |ਬੱਸ ਦੀ ਸਪੀਡ ਜ਼ਿਆਦਾ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ| ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਰਿਆਂ ਜਖ਼ਮੀਆਂ ਨੂੰ ਵਧੀਆ ਇਲਾਜ ਮਿਲੇ । ਦੋ ਜਾਂ 3 ਸਵਾਰੀਆਂ ਨੂੰ ਪੀਜੀਆਈ ਇਲਾਜ ਲਈ ਭੇਜਿਆ ਗਿਆ ਹੈ। ਮੈਂ ਪ੍ਰਾਥਨਾ ਕਰਦਾ ਹਾਂ ਕਿ ਉਹ ਜਲਦੀ ਠੀਕ ਹੋਣ।