Connect with us

National

ਭਾਰਤ ਸਰਕਾਰ ਨੇ ਚੀਨੀ ਲਿੰਕ ਵਾਲੇ 200 ਤੋਂ ਵੱਧ ਐਪਸ ਨੂੰ ਕੀਤਾ ਬੈਨ

Published

on

ਸਰਕਾਰ ਨੇ ਇਕ ਵਾਰ ਫਿਰ ਚੀਨੀ ਐਪਸ ‘ਤੇ ਡਿਜੀਟਲ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ। ਸੁਰੱਖਿਆ ਦੇ ਹਵਾਲੇ ਨਾਲ ਸਰਕਾਰ ਨੇ ਚੀਨੀ ਲਿੰਕ ਵਾਲੇ 200 ਤੋਂ ਵੱਧ ਐਪਸ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਐਪਸ ‘ਚ 138 ਬੈਟਿੰਗ ਐਪ ਅਤੇ 94 ਲੋਨ ਐਪ ਸ਼ਾਮਲ ਹਨ। ਗ੍ਰਹਿ ਮੰਤਰਾਲਾ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਚੀਨੀ ਲਿੰਕ ਵਾਲੇ ਐਪਸ ਨੂੰ ਤੁਰੰਤ ਅਤੇ ਐਮਰਜੈਂਸੀ ਆਧਾਰ ‘ਤੇ ਬੈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਰਿਪੋਰਟ ਮੁਤਾਬਕ, ਗ੍ਰਹਿ ਮੰਤਰਾਲਾ ਨੇ 6 ਮਹੀਨੇ ਪਹਿਲਾਂ ਹੀ 288 ਚੀਨੀ ਲੋਨ ਐਪਸ ‘ਤੇ ਨਜ਼ਰ ਰੱਖਣਾ ਸ਼ੁਰੂ ਕੀਤਾ ਸੀ। ਇਨ੍ਹਾਂ ‘ਚੋਂ 94 ਐਪਸ ਅਜਿਹੇ ਹਨ ਜੋ ਐਪ ਸਟੋਰ ‘ਤੇ ਉਪਲੱਬਧ ਹਨ ਅਤੇ ਹੋਰ ਐਪ ਥਰਡ ਪਾਰਟੀ ਲਿੰਕ ਰਾਹੀਂ ਕੰਮ ਕਰ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੂੰ ਇਸ ਹਫਤੇ ਗ੍ਰਹਿ ਮੰਤਰਾਲਾ ਵੱਲੋਂ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।