Connect with us

Punjab

ਭਾਰਤੀ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਪੁਲਸ ਚੌਕੀ ਮਾਲੇਵਾਲ ਦਾ ਕੀਤਾ ਘਿਰਾਓ,ਮਾਮਲਾ ਚੋਰਾਂ ਨੂੰ ਮਿਲੀ ਭੁਗਤ ਨਾਲ ਛੱਡਣ ਦਾ

Published

on

ਪੁਲੀਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਚੌਕੀ ਮਾਲੇਵਾਲ ਦੇ ਪਿੰਡ ਪੱਬਾਰਾਲੀ ਕਲਾਂ ਵਿਖੇ ਬੀਤੇ ਕੁਝ ਦਿਨ ਪਹਿਲਾਂ ਚਾਰ ਟਿੱਪਰ ਅਤੇ ਇੱਕ ਜੇਸੀਬੀ ਦੀਆਂ ਬੈਟਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਦੇ ਸੰਬੰਧ ਵਿਚ ਪਿੰਡ ਪੱਬਾਰਾਲੀ ਕਲਾਂ ਦੇ ਗੁਰਮੇਜ  ਸਿੰਘ ਨੇ ਪੁਲੀਸ ਚੌਕੀ ਮਾਲੇਵਾਲ ਵਿਖੇ ਉਕਤ ਚੋਰਾਂ ਦੇ ਸੰਬੰਧ ਵਿਚ ਰਿਪੋਰਟ ਦਰਜ ਕਰਵਾ ਕੇ ਪਿੰਡ ਦੇ ਹੀ ਵਸਨੀਕ ਜੋ ਕਿ ਨਸ਼ੇ ਦੇ ਆਦੀ ਦੋ ਨੌਜਵਾਨਾਂ ਨੂੰ ਫੜਾਇਆ ਗਿਆ ਸੀ।ਉਧਰ ਪਿੰਡ ਵਾਲਿਆਂ ਦਾ ਆਰੋਪ ਹੈ ਕਿ ਮਾਲੇਵਾਲ ਚੌਕੀ ਦੀ ਪੁਲੀਸ ਨੇ ਉਕਤ ਚੋਰਾਂ ਨੂੰ ਬਿਨਾ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ ।

ਬੀਤੇ ਦਿਨ ਜਦ ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੀ ਕਿਸਾਨਾਂ ਵੱਲੋਂ ਪੁਲਸ ਚੌਕੀ ਮਾਲੇਵਾਲ ਦੇ ਇੰਚਾਰਜ ਨੂੰ ਉਕਤ ਚੋਰਾਂ ਨੂੰ ਛੱਡਣ ਬਾਰੇ ਪੁੱਛਣ ਆਏ ਤਾਂ ਉਨ੍ਹਾਂ ਵੱਲੋਂ ਪੁਲਸ ਚੌਕੀ ਦਾ ਗੇਟ ਬੰਦ ਕਰ ਦਿੱਤਾ ਗਿਆ ।ਇਸ ਉਪਰੰਤ ਕਿਸਾਨ ਜਥੇਬੰਦੀਆਂ ਵੱਲੋਂ ਪੁਲਸ ਚੌਕੀ ਮਾਲੇਵਾਲ ਦਾ ਘਿਰਾਓ ਕੀਤਾ ਗਿਆ।

ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਪੁਲੀਸ ਥਾਣਿਆਂ ਅਤੇ ਪੁਲੀਸ ਚੌਕੀਆਂ ਤੋਂ ਇਨਸਾਫ਼ ਲੈਣ ਆਉਂਦੇ ਹਨ ਪਰ ਪੁਲੀਸ ਵੱਲੋਂ ਤਿੰਨ ਘੰਟੇ ਗੇਟ ਬੰਦ ਕਰਕੇ ਰੱਖਣਾ ਇਕ ਸ਼ਰਮਨਾਕ ਰਵੱਈਆ ਹੈ।ਇਸ ਧਰਨੇ ਨੂੰ ਸ਼ਾਂਤ ਕਰਵਾਉਣ ਲਈ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਡੀ ਐੱਸ ਪੀ ਸਰਵਜੀਤ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਕਰ ਕੇ ਅਸ਼ਵਾਸਨ ਦਿੱਤਾ ਕਿ ਜਲਦੀ ਹੀ ਚੋਰਾਂ ਨੂੰ ਫਡ਼ ਕੇ ਵੇਚਿਆ ਹੋਇਆ ਸਾਮਾਨ ਬਰਾਮਦ ਕਰਕੇ ਮਾਲਕ ਦੇ ਹਵਾਲੇ ਕੀਤਾ ਜਾਵੇਗਾ ਅਤੇ ਇਨ੍ਹਾਂ ਚੋਰਾਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਡੀਐੱਸਪੀ ਦੇ ਅਸ਼ਵਾਸਨ ਦੇਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਧਰਨਾ ਸਮਾਪਤ ਕਰ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਚੋਰਾਂ ਦੇ ਖ਼ਿਲਾਫ਼ ਕੋਈ ਠੋਸ ਕਦਮ ਨਾ ਉਠਾਇਆ ਤਾਂ ਅਗਲਾ ਧਰਨਾ ਡੀ ਐੱਸ ਪੀ ਦੇ ਦਫਤਰ ਮੂਹਰੇ ਹੋਵੇਗਾ। 

Continue Reading