Connect with us

HIMACHAL PRADESH

ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ‘ਚ ਅੱਜ ਗੂੰਜਿਆ ਲੇਹ-ਲਦਾਖ ਵਿਚਾਲੇ ਸਰਹੱਦੀ ਵਿਵਾਦ ਦਾ ਮੁੱਦਾ

Published

on

21 ਸਤੰਬਰ 2023: ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ‘ਚ ਅੱਜ ਸੂਬੇ ਅਤੇ ਲੇਹ-ਲਦਾਖ ਵਿਚਾਲੇ ਸਰਹੱਦੀ ਵਿਵਾਦ ਦਾ ਮੁੱਦਾ ਗੂੰਜਿਆ। ਲਾਹੌਲ ਸਪਿਤੀ ਦੇ ਵਿਧਾਇਕ ਰਵੀ ਠਾਕੁਰ ਨੇ ਪੂਰਕ ਸਵਾਲ ਪੁੱਛਦੇ ਹੋਏ ਕਿਹਾ ਕਿ ਸ਼ਿੰਕੁਲਾ ‘ਚ 35 ਕਿਲੋਮੀਟਰ ਅਤੇ ਸਰਚੂ ‘ਚ 14 ਕਿਲੋਮੀਟਰ ਹਿਮਾਚਲ ਦੀ ਸਰਹੱਦ ‘ਚ ਦਾਖਲ ਹੋ ਗਏ ਹਨ। ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਮਾਲ ਮੰਤਰੀ ਜਗਤ ਸਿੰਘ ਨੇਗੀ ਦੀ ਗੈਰ-ਮੌਜੂਦਗੀ ‘ਚ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਲੇਹ-ਲਦਾਖ ਦੇ ਨਾਲ ਸਰਹੱਦੀ ਵਿਵਾਦ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਇਸ ਸਬੰਧੀ ਜਲਦੀ ਹੀ ਮੀਟਿੰਗ ਬੁਲਾਈ ਜਾਵੇਗੀ। ਇਸ ਵਿੱਚ ਸਥਾਨਕ ਵਿਧਾਇਕ ਨੂੰ ਵੀ ਬੁਲਾਇਆ ਜਾਵੇਗਾ।

ਲੇਹ-ਲਦਾਖ ਨਾਲ ਸਰਹੱਦੀ ਵਿਵਾਦ ਦਾ ਮੁੱਦਾ ਪਹਿਲਾਂ ਵੀ ਕਈ ਵਾਰ ਉੱਠ ਚੁੱਕਾ ਹੈ। ਹਿਮਾਚਲ ਦੇ ਲਾਹੌਲ ਸਪਿਤੀ ‘ਚ ਕਦੇ ਲੇਹ ਲੱਦਾਖ ਨਾਲ ਤਾਂ ਕਦੇ ਚੀਨ ਨਾਲ ਸਰਹੱਦੀ ਵਿਵਾਦ ਦਾ ਮੁੱਦਾ ਉੱਠਦਾ ਰਿਹਾ ਹੈ।