Politics
ਮੁਲਾਜ਼ਿਮ ਜਥੇਬੰਦੀਆਂ ਦੁਆਰਾ ਸ਼ੁਰੂ ਕੀਤਾ ਜਾਵੇਗੀ ਜੇਲ੍ਹ ਭਰੋ ਅੰਦੋਲਨ
ਮੁਲਾਜ਼ਿਮ ਜਥੇਬੰਦੀਆਂ ਦੀ ਭੁੱਖ ਹੜਤਾਲ,16 ਸਤੰਬਰ ਤੋਂ ਉਲੀਕਿਆ ਹੋਇਆ ਸੰਘਰਸ਼

ਮੁਲਾਜ਼ਿਮ ਜਥੇਬੰਦੀਆਂ ਦੀ ਭੁੱਖ ਹੜਤਾਲ
16 ਸਤੰਬਰ ਤੋਂ ਉਲੀਕਿਆ ਹੋਇਆ ਸੰਘਰਸ਼
15 ਵੇਂ ਦਿਨ ਵੀ ਜਾਰੀ ਹੈ ਹੜਤਾਲ
30 ਸਤੰਬਰ ਤੱਕ ਰਹੇਗੀ ਜਾਰੀ
ਅਕਤੂਬਰ ਮਹੀਨੇ ‘ਚ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ
ਮੰਗਾਂ ਨਾ ਮੰਨਣ ‘ਤੇ ਸੰਘਰਸ਼ ਹੋਰ ਵੀ ਤੇਜ਼ ਕਰਨ ਦੀ ਚਿਤਾਵਨੀ
ਬਠਿੰਡਾ 28 ਸਤੰਬਰ:(ਰਾਕੇਸ਼ ਕੁਮਾਰ)ਖੇਤੀ ਸੁਧਾਰ ਬਿੱਲ ਦੇ ਖਿਲਾਫ਼ ਇੱਕ ਕਿਸਾਨ ਜਥੇਬੰਦੀਆਂ ਆਪਣਾ ਪ੍ਰਦਰਸ਼ਨ ਕਰ ਰਹੀਆਂ ਹਨ ਉੱਥੇ ਹੀ ਹੁਣ ਮੁਲਾਜ਼ਿਮ ਜਥੇਬੰਦੀਆਂ ਵੀ ਆਪਣੇ ਹੱਕਾਂ ਲਈ ਇਕੱਠੀਆਂ ਹੋਈਆਂ ਹਨ। ਖਬਰ ਬਠਿੰਡਾ ਤੋਂ ਹੈ ਜਿੱਥੇ ਡੀਸੀ ਦਫਤਰ ਦੇ ਬਾਹਰ ਮੁਲਾਜ਼ਿਮ ਜਥੇਬੰਦੀਆਂ ਦੀ ਭੁੱਖ ਹੜਤਾਲ ਅੱਜ 15ਵੇਂ ਦਿਨ ਵੀ ਜਾਰੀ ਹੈ।ਪ੍ਰਦਰਸ਼ਨਕਾਰੀ ਮੁਲਾਜ਼ਿਮਾਂ ਦਾ ਕਹਿਣਾ ਹੈ ਕਿ ਪੇ-ਕਮਿਸ਼ਨ, ਡੀਏਦੀਆਂ ਕਿਸ਼ਤਾਂ, ਕੱਚੇ ਮੁਲਾਜ਼ਿਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਉਹ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਮੁਤਾਬਿਕ 30 ਸਤੰਬਰ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਖਤਮ ਕਰਕੇ ਰੋਸ ਮਾਰਚ ਕੱਢਿਆ ਜਾਵੇਗਾ ਤੇ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਜੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਤਾਂ ਅਕਤੂਬਰ ਮਹੀਨੇ ‘ਚ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸਦੀ ਜ਼ਿੰਮੇਵਾਰ ਸਿਰਫ ਪੰਜਾਬ ਸਰਕਾਰ ਹੋਵੇਗੀ
Continue Reading