Punjab
ਲੁਧਿਆਣਾ ‘ਚ 3 ਦਿਨ ਤੱਕ ਮੇਨ ਰੋਡ ਰਹੇਗਾ ਬੰਦ, ਜਾਣੋ ਵੇਰਵਾ

ਲੁਧਿਆਣਾ25ਸਤੰਬਰ 2023 : ਲੁਧਿਆਂ ਦਾ ਭਾਰਤ ਨਗਰ ਚੌਕ ਤਿੰਨ ਦਿਨ ਬੰਦ ਰੱਖਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਐਲੀਵੇਟਿਡ ਰੋਡ ’ਤੇ ਸਪਾਈਨ ਚਾਲੂ ਹੋਣ ਕਾਰਨ ਬੱਸ ਸਟੈਂਡ ਤੋਂ ਫਿਰੋਜ਼ਪੁਰ ਰੋਡ ਵੱਲ ਜਾਣ ਵਾਲੀ ਆਵਾਜਾਈ ਬੰਦ ਰਹੇਗੀ। ਇਸ ਕਾਰਨ ਮੰਗਲਵਾਰ ਤੋਂ ਵੀਰਵਾਰ ਤੱਕ ਸੜਕ ਬੰਦ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ‘ਤੇ ਬਣ ਰਹੀ ਐਲੀਵੇਟਿਡ ਰੋਡ ਦਾ ਨਿਰਮਾਣ ਫ਼ਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਭਾਈਬਲਾ ਚੌਕ ਤੱਕ ਮੁਕੰਮਲ ਹੋ ਗਿਆ ਹੈ ਅਤੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਭਾਈਬਲਾ ਚੌਕ ਤੋਂ ਜਗਰਾਉਂ ਪੁਲ ਤੱਕ ਸੜਕ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਐਲੀਵੇਟਿਡ ਰੋਡ ਦਾ ਨਿਰਮਾਣ ਕਰ ਰਹੀ ਕੰਪਨੀ ਸਪਾਈਨ ਲਾਂਚ ਲਈ ਵੱਡੀ ਕਰੇਨ ਦੇ ਆਉਣ ਤੋਂ ਬਾਅਦ ਭਾਰਤ ਨਗਰ ਚੌਕ ਵਿਖੇ ਸੜਕ ਨੂੰ ਬੰਦ ਕਰ ਦੇਵੇਗੀ। ਜਿਸ ਕਾਰਨ ਬੱਸ ਸਟੈਂਡ ਤੋਂ ਫ਼ਿਰੋਜ਼ਪੁਰ ਰੋਡ ਵੱਲ ਆਉਣ ਵਾਲੀ ਆਵਾਜਾਈ ਨੂੰ ਦੂਜੇ ਪਾਸੇ ਜਾਣਾ ਪਵੇਗਾ। ਇਸ ਸੜਕ ਦਾ ਕੰਮ ਲਗਭਗ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।