Connect with us

National

ਤਸਕਰੀ ਦਾ ਨਵਾਂ ਜੁਗਾੜ, ਗੁਟਖੇ ਦੇ ਪੈਕਟਾਂ ‘ਚ ਲੁਕੋਏ 40 ਹਜ਼ਾਰ ਅਮਰੀਕੀ ਡਾਲਰ

Published

on

ਕੋਲਕਾਤਾ : ਲੋਕਾਂ ਦੇ ਵੱਲੋਂ ਤਸਕਰੀ ਦੇ ਨਿੱਤ ਨਵੇਂ-ਨਵੇਂ ਤਰੀਕੇ ਇਜ਼ਾਤ ਕੀਤੇ ਜਾ ਰਹੇ ਹਨ । ਹਾਲ ਹੀ ਵਿੱਚ ਕੋਲਕਾਤਾ ਹਵਾਈ ਅੱਡੇ ‘ਤੇ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕੋਲਕਾਤਾ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਦੌਰਾਨ ਅਧਿਕਾਰੀ ਵੀ ਹੱਕੇ-ਬੱਕੇ ਰਹਿ ਗਏ। ਤਲਾਸ਼ੀ ਦੌਰਾਨ ਗੁਟਖੇ ਦੇ ਪੈਕਟਾਂ ਵਿਚੋਂ 40 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ ਗਏ ਹਨ।ਅਮਰੀਕੀ ਡਾਲਰਾਂ ਦੀ ਬਰਾਮਦਗੀ ਸੰਬੰਧੀ ਕਸਟਮ ਅਧਿਕਾਰੀਆਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਚ ਅਧਿਕਾਰੀ ਗੁਟਖੇ ਦੇ ਪੈਕਟਾਂ ਨੂੰ ਖੋਲ੍ਹ ਰਹੇ ਹਨ ਅਤੇ ਉਨ੍ਹਾਂ ਦੇ ਵਿਚੋਂ ਅਮਰੀਕੀ ਡਾਲਰ ਨਿਕਲ ਰਹੇ ਹਨ।

ਦੱਸ ਦੇਈਏ ਕਿ ਹਾਲ ਵਿਚ ਹੀ ਕੋਲਕਾਤਾ ਵਿਚ ਵਿਦੇਸ਼ੀ ਕਰੰਸੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਗੁਟਖੇ ਦੇ ਪੈਕਟਾਂ ‘ਚੋਂ ਵਿਦੇਸ਼ ਕਰੰਸੀ ਦੀ ਬਰਾਮਦਗੀ ਹੋਈ ਹੈ। ਕਸਟਮ ਵਿਭਾਗ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਤੈਅ ਇਕ ਪੈਕਸ ਨੂੰ ਰੋਕਿਆ। ਉਸ ਦੇ ਚੈਕ-ਇਨ ਬੈਗੇਜ ਦੀ ਤਲਾਸ਼ੀ ਲਈ ਤਾਂ ਗੁਟਖਾ ਪਾਊਚ ਦੇ ਅੰਦਰੋਂ 40 ਹਜ਼ਾਰ ਅਮਰੀਕੀ ਡਾਲਰ (ਕੀਮਤ ₹3278000) ਬਰਾਮਦ ਹੋਏ ਹਨ।