National
ਅਤੀਕ-ਅਸ਼ਰਫ ‘ਤੇ ਮੂਸੇਵਾਲਾ ਦੇ ਕਤਲਾਂ ਵਿੱਚ ਇੱਕੋ ਹੀ ਪਿਸਤੌਲ ਦਾ ਕੀਤਾ ਗਿਆ ਇਸਤੇਮਾਲ,ਜਾਣੋ ਪੂਰਾ ਮਾਮਲਾ

ਪ੍ਰਯਾਗਰਾਜ ‘ਚ ਅਤੀਕ ਅਤੇ ਅਸ਼ਰਫ ਅਹਿਮਦ ਦੇ ਕਤਲਾਂ ਦਰਮਿਆਨ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲਾਰੈਂਸ ਬਿਸ਼ਨੋਈ ਨੇ ਦਰਅਸਲ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਪੁੱਛਗਿੱਛ ਦੌਰਾਨ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 15 ਅਪ੍ਰੈਲ ਨੂੰ ਪ੍ਰਯਾਗਰਾਜ ‘ਚ ਅਤੀਕ ਅਤੇ ਅਸ਼ਰਫ ਅਹਿਮਦ ਦੀ ਹੱਤਿਆ ਨਾਲ ਕੋਈ ਸਬੰਧ ਹੋਣ ਤੋਂ ਕੀਤਾ ਸੀ ਇਨਕਾਰ। ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਸੰਨੀ ਨਾ ਦੇ ਨੇ ਦਾਅਵਾ ਕੀਤਾ ਕਿ ਬਿਸ਼ਨੋਈ ਉਸ ਦਾ ਰੋਲ ਮਾਡਲ ਸੀ।
NIA ਦੇ ਇੱਕ ਸੂਤਰ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਬਿਸ਼ਨੋਈ ਤੋਂ ਤਿੰਨਾਂ ਮੁਲਜ਼ਮਾਂ ਵੱਲੋਂ ਵਰਤੇ ਗਏ ਹਥਿਆਰਾਂ ਬਾਰੇ ਪੁੱਛਗਿੱਛ ਕੀਤੀ। ਜਿਸ ਦੌਰਾਨ “ਕਾਤਲਾਂ ਨੇ ਅਤੀਕ ਅਤੇ ਅਸ਼ਰਫ ਨੂੰ ਖਤਮ ਕਰਨ ਲਈ ਤੁਰਕੀ ਦੀ ਬਣੀ ਜਿਗਾਨਾ ਪਿਸਤੌਲ ਦੀ ਵਰਤੋਂ ਕੀਤੀ ਸੀ। ਇਹ ਉਹੀ ਹਥਿਆਰ ਸੀ ਜੋ ਪੰਜਾਬੀ ਗਾਇਕ ਸਿੱਧੂ ਸਿੰਘ ਮੂਸੇਵਾਲਾ ਨੂੰ ਮਾਰਨ ਲਈ ਵਰਤਿਆ ਗਿਆ ਸੀ। ਇਸ ਲਈ ਅਸੀਂ ਉਸ (ਬਿਸ਼ਨੋਈ) ਤੋਂ ਪੁੱਛਗਿੱਛ ਕੀਤੀ ਹੈ। ਉਸ ਨੇ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
ਬੰਬਈ ਗੈਂਗ ਦੇ ਖਿਲਾਫ ਐਫਆਈਆਰ ਨੰਬਰ 38 ਦਰਜ ਕੀਤੀ ਗਈ ਸੀ ਜਿਸ ਵਿੱਚ ਨੀਰਜ ਬਵਾਨਾ, ਕੌਸ਼ਲ ਚੌਧਰੀ ਅਤੇ ਹੋਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਬਿਸ਼ਨੋਈ, ਕਾਲਾ ਜਥੇਦਾਰੀ, ਕਾਲਾ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਐਫਆਈਆਰ ਨੰਬਰ 39 ਦਰਜ ਕੀਤੀ ਗਈ ਸੀ। ਪਿਛਲੇ ਹਫ਼ਤੇ ਬਿਸ਼ਨੋਈ ਨੂੰ ਐਫਆਈਆਰ ਨੰਬਰ 37 ਦੇ ਸਬੰਧ ਵਿੱਚ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਏਜੰਸੀ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਦੀਪਕ ਨੂੰ ਫੜਿਆ ਸੀ। ਦੀਪਕ ਬਿਸ਼ਨੋਈ ਦੇ ਸੰਪਰਕ ‘ਚ ਸੀ। ਐਨਆਈਏ ਦੇ ਸੂਤਰਾਂ ਅਨੁਸਾਰ, ਗੈਂਗਸਟਰਾਂ ਨੇ ਪੂਰੇ ਭਾਰਤ ਵਿੱਚ ਨੈਟਵਰਕ ਬਣਾ ਕੇ ਆਪਣੇ ਅਪਰਾਧ ਸਿੰਡੀਕੇਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੋ ‘ਮਹਾਗਠਬੰਧਨ’ ਬਣਾਏ ਹਨ। ‘ਮਹਾਗਠਬੰਧਨ’ ਵਿਚ ਗਰੁੱਪ ਏ ਨੀਰਜ ਬਵਾਨਾ ਦਾ ਹੈ।