Connect with us

Sports

ਸੈਮੀਫਾਈਨਲ ਮੈਚ ਹੋਇਆ ਤੈਅ , ਜਾਣੋ ਤਾਰੀਖ ਤੇ ਸਮਾਂ

Published

on

ਨਵੀਂ ਦਿੱਲੀ 8 ਨਵੰਬਰ 2023: ਆਈਸੀਸੀ ਵਨਡੇ ਵਿਸ਼ਵ ਕੱਪ 2023 ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਹੁਣ ਇਹ ਲਗਭਗ ਤੈਅ ਹੋ ਗਿਆ ਹੈ ਕਿ ਸੈਮੀਫਾਈਨਲ ‘ਚ ਕਿਹੜੀਆਂ 4 ਟੀਮਾਂ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਹੁਣ ਤੱਕ 4 ‘ਚੋਂ 3 ਟੀਮਾਂ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਹੁਣ ਸਿਰਫ਼ ਚੌਥੀ ਟੀਮ ਦਾ ਇੰਤਜ਼ਾਰ ਹੈ। ਹਾਲਾਂਕਿ ਉਹ ਟੀਮ ਕੌਣ ਹੋਵੇਗੀ, ਇਸ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸੈਮੀਫਾਈਨਲ ਮੈਚ ਕਦੋਂ ਅਤੇ ਕਿਸ ਦੇ ਵਿਚਕਾਰ ਹੋਣ ਜਾ ਰਹੇ ਹਨ।

ਇਹ 3 ਟੀਮਾਂ ਸੈਮੀਫਾਈਨਲ ‘ਚ ਪਹੁੰਚੀਆਂ ਹਨ

ਸਭ ਤੋਂ ਪਹਿਲਾਂ ਭਾਰਤ ਨੇ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ ਅਤੇ ਹੁਣ ਆਸਟ੍ਰੇਲੀਆ ਨੇ ਵੀ ਟੂਰਨਾਮੈਂਟ ਦੇ 39ਵੇਂ ਮੈਚ ‘ਚ ਅਫਗਾਨਿਸਤਾਨ ਖਿਲਾਫ ਰੋਮਾਂਚਕ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਫਾਈਨਲ ਟੀਮ ਦਾ ਨਾਂ ਅਜੇ ਤੈਅ ਹੋਣਾ ਬਾਕੀ ਹੈ।

ਸੈਮੀਫਾਈਨਲ ਮੈਚਾਂ ਦੀ ਮਿਤੀ

ਪਹਿਲਾ ਸੈਮੀਫਾਈਨਲ – ਮਿਤੀ 15 ਨਵੰਬਰ, ਵਾਨਖੇੜੇ ਸਟੇਡੀਅਮ (ਭਾਰਤ ਬਨਾਮ ਨਿਊਜ਼ੀਲੈਂਡ ਜਾਂ ਪਾਕਿਸਤਾਨ)

ਦੂਜਾ ਸੈਮੀਫਾਈਨਲ – ਮਿਤੀ 16 ਨਵੰਬਰ, ਈਡਨ ਗਾਰਡਨ (ਦੱਖਣੀ ਅਫਰੀਕਾ ਬਨਾਮ ਆਸਟ੍ਰੇਲੀਆ)

ਦੋਵੇਂ ਸੈਮੀਫਾਈਨਲ ਮੁਕਾਬਲੇ ਦੁਪਹਿਰ 2 ਵਜੇ ਸ਼ੁਰੂ ਹੋਣਗੇ।