National
4 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ, ਮੀਂਹ ਨੇ ਲਈ ਜਾਨ

FAZILKA : ਅਬੋਹਰ ‘ਚ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਮੋਹਨ ਨਗਰ ‘ਚ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਹੋਰਨਾਂ ਨੂੰ ਵੀ ਸੱਟਾਂ ਲੱਗੀਆਂ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਪਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੈ।
ਅਬੋਹਰ ‘ਚ ਮੀਂਹ ਪੈਣ ਕਾਰਨ ਇਕ ਪਰਿਵਾਰ ਨਾਲ ਹਾਦਸਾ ਵਾਪਰ ਗਿਆ ਹੈ | ਅਬੋਹਰ ਦੇ ਕਿੱਲਿਆਂਵਾਲੀ ਰੋਡ ‘ਤੇ ਮੀਂਹ ਕਾਰਨ ਇੱਕ ਕਮਰੇ ਦੀ ਛੱਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਬਰਸਾਤ ਦਾ ਪਾਣੀ ਘਰ ‘ਚ ਵੜ੍ਹ ਗਿਆ ਸੀ, ਜਿਸ ਨੂੰ ਪਰਿਵਾਰਕ ਮੈਂਬਰ ਹਟਾ ਰਹੇ ਸਨ ਕਿ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਿਸ ਕਾਰਨ ਪੂਰਾ ਪਰਿਵਾਰ ਮਲਬੇ ਹੇਠ ਦੱਬ ਗਿਆ। ਮਲਬੇ ਹੇਠਾਂ ਆਉਣ ਕਾਰਨ ਚਾਰ ਜਵਾਕਾਂ ਦੇ ਪਿਓ ਦੀ ਮੌਤ ਹੋ ਗਈ| ਇਸ ਦੌਰਾਨ ਸਥਾਨਕ ਲੋਕਾਂ ਨੇ ਤੁਰੰਤ ਮਲਬੇ ਹੇਠ ਦੱਬੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਹਾਲਤ ਵਿੱਚ ਅਬੋਹਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਇਸ ਸਮੇਂ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ ਸੀ, ਜਦਕਿ ਇਸ ਹਾਦਸੇ ਨੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਲਿਆ ਦਿੱਤਾ ਹੈ, ਇਸ ਲਈ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਮ੍ਰਿਤਕ ਦਾ ਨਾਮ ਪੰਜਾਬ ਸਿੰਘ ਸੀ ਅਤੇ ਉਸ ਦੀ ਪਤਨੀ ਦਾ ਨਾਮ ਰਾਣੋ ਹੈ| ਜਿਸ ਦੀਆਂ 3 ਲੜਕੀਆਂ ਅਤੇ ਇੱਕ ਲੜਕਾ ਹੈ।