National
ਹਰਿਆਣਾ ‘ਚ ਗਰਮੀ ਕਾਰਨ ਹਾਲਾਤ ਗੰਭੀਰ

ਦੇਸ਼ ਵਿਚ ਨੋਪਤਾ ਦਾ ਅੱਜ ਪੰਜਵਾਂ ਦਿਨ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ। ਮੌਸਮ ਵਿਭਾਗ ਵਲੋਂ ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਗਰਮੀ ਕਾਰਨ ਰੇਡ ਅਲਰਟ ਅਤੇ ਬਾਕੀ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਵਿਚ ਵੀ ਗਰਮੀ ਕਾਰਨ ਰੇਡ ਅਲਰਟ ਜਾਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਥੇ ਤਾਪਮਾਨ 45 ਡਿਗਰੀ ਪਾਰ ਕਰ ਸਕਦਾ ਹੈ। ਘੱਟੋ-ਘੱਟ ਤਾਪਮਾਨ 27 ਡਿਗਰੀ ਰਹਿਣ ਦੀ ਸੰਭਾਵਨਾ ਹੈ।
ਹਰਿਆਣਾ ਦਾ ਸਿਰਸਾ ਦੇਸ਼ ਦਾ ਦੂਜਾ ਸਭ ਤੋਂ ਗਰਮ ਜ਼ਿਲ੍ਹਾ
ਨੋਪਤਾ ਦੇ ਚੌਥੇ ਦਿਨ ਹਰਿਆਣਾ ਦਾ ਸਿਰਸਾ ਦੇਸ਼ ਦਾ ਦੂਜਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਇੱਥੇ ਵੱਧੋ ਵੱਧ ਤਾਪਮਾਨ 50.3 ਡਿਗਰੀ ਰਿਕਾਰਡ ਕੀਤਾ ਗਿਆ।
ਗਰਮੀ ਕਾਰਨ 3 ਦੀ ਮੌਤ…
ਲੂ ਲਗਣ ਕਾਰਨ ਹਰਿਆਣਾ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਦਿਨ ਪਹਿਲਾ ਹਾਂਸੀ ਵਿਚ ਇੱਕ 70 ਸਾਲਾ ਬਜ਼ੁਰਗ ਦੀ ਡੀਹਾਈਡਰੇਸ਼ਨ ਕਾਰਨ ਮੌਤ ਹੋਈ ਸੀ। ਇੱਕ ਦਿਨ ਪਹਿਲਾਂ ਭਾਰਤ ਨਗਰ ਵਿਚ ਇਕ 24 ਸਾਲਾ ਵਿਅਕਤੀ ਨੂੰ ਚੱਕਰ ਆ ਗਿਆ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉੱਥੇ ਹੀ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਰੋਹਤਕ ਦੇ ਸੈਕਟਰ 35-A ਬਲਾਕ ਦੇ ਗੇਟ ਕੋਲ ਇਕ 54 ਸਾਲਾ ਈ ਰਿਕਸ਼ਾ ਚਾਲਕ ਦਾ ਸ਼ਵ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਇਸਦੀ ਮੌਤ ਵੀ ਗਰਮੀ ਕਾਰਨ ਹੋਈ ਹੈ।